ਜੈਜ਼ੀ ਬੀ ਦੇ ਗੀਤਾਂ 'ਤੇ ਝੂਮੇ ਜੈਪੁਰ ਵਾਲੇ ,ਵੇਖੋ ਵੀਡਿਓ 

written by Shaminder | January 24, 2019

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਪਰਫਾਰਮੈਂਸ ਦੇ ਰਹੇ ਨੇ । ਜੈਪੁਰ 'ਚ ਪੰਜਾਬੀ ਮਿਊਜ਼ਿਕ ਫੈਸਟੀਵਲ ਦਾ ਪ੍ਰਬੰਧ ਕੀਤਾ ਗਿਆ ਹੈ । ਜਿਸ 'ਚ ਪੰਜਾਬੀ ਗਾਇਕ ਲਗਾਤਾਰ ਪਰਫਾਰਮੈਂਸ ਦੇ ਰਹੇ ਨੇ ।ਇਸੇ ਲੜੀ ਤਹਿਤ ਗਾਇਕ ਜੈਜ਼ੀ ਬੀ ਨੇ ਆਪਣੇ ਉਸਤਾਦ ਕੁਲਦੀਪ ਮਾਣਕ ਦੇ ਗੀਤ ਗਾ ਕੇ ਸਮਾਂ ਬੰਨਿਆ ।

ਹੋਰ ਵੇਖੋ: ਇਸ ਕਰਕੇ ਗਾਇਕ ਦਵਿੰਦਰ ਕੋਹਿਨੂਰ ਗਾਉਂਦੇ ਸਨ ਸੈਡ ਸੌਂਗ, ਜਾਣੋਂ ਪੂਰੀ ਕਹਾਣੀ

https://www.instagram.com/p/Bs-Qojxl9zw/

ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੀਤ ਗਾਏ । ਜੈਜ਼ੀ ਬੀ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੈਜ਼ੀ ਬੀ ਦੇ ਗੀਤਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਨੇ । ਜੈਜ਼ੀ ਬੀ ਦੀ ਵਿਦੇਸ਼ਾਂ 'ਚ ਹੀ ਨਹੀਂ ਦੇਸ਼ 'ਚ ਵੀ ਵੱਡੀ ਫੈਨ ਫਾਲੋਵਿੰਗ ਹੈ ।

Jazzy B Reveals Some Interesting Facts About Himself Jazzy B Reveals Some Interesting Facts About Himself

ਜੈਜ਼ੀ ਬੀ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਨੇ । ਹਾਲ 'ਚ ਉਨ੍ਹਾਂ ਦੇ ਆਏ ਗੀਤ 'ਉੱਡਣੇ ਸਪੋਲੀਏ' ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

You may also like