ਇਸ ਫ਼ਿਲਮ ਨੂੰ ਦੇਖ ਕੇ ਦੇਸ਼ 'ਚ ਕਈ ਪ੍ਰੇਮੀ ਜੋੜਿਆਂ ਨੇ ਕੀਤੀ ਸੀ ਖੁਦਕੁਸ਼ੀ, 10 ਲੱਖ 'ਚ ਬਣੀ ਇਸ ਫ਼ਿਲਮ ਨੇ ਕੀਤੀ ਸੀ ਕਰੋੜਾਂ 'ਚ ਕਮਾਈ 

written by Rupinder Kaler | July 10, 2019

ਸਾਲ 1981 ਵਿੱਚ 'ਏਕ ਦੂਜੇ ਕੇ ਲਿਏ' ਟਾਈਟਲ ਹੇਠ ਇੱਕ ਫ਼ਿਲਮ ਰਿਲੀਜ਼ ਹੋਈ ਸੀ । ਸਾਊਥ ਦੀਆਂ ਸੈਂਕੜੇ ਫ਼ਿਲਮਾਂ ਕਰਨ ਤੋਂ ਬਾਅਦ ਕਮਲ ਹਸਨ ਦੀ ਇਹ ਪਹਿਲੀ ਹਿੰਦੀ ਫ਼ਿਲਮ ਸੀ । ਇੱਥੇ ਹੀ ਬਸ ਨਹੀਂ ਸਾਊਥ ਦੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਇਸ ਫ਼ਿਲਮ ਦੇ ਜ਼ਰੀਏ ਹੀ ਪਹਿਲੀ ਵਾਰ ਹਿੰਦੀ ਸਿਨੇਮਾ ਵਿੱਚ ਕੰਮ ਕੀਤਾ ਸੀ । ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਸੀ ਬਾਲਾਚੰਦਰ ਨੇ ।

ek-duje-ke-liye ek-duje-ke-liye
ਜਦੋਂ ਇਹ ਫ਼ਿਲਮ ਬਣ ਕੇ ਤਿਆਰ ਹੋ ਗਈ ਤਾਂ ਕਿਸੇ ਵੀ ਡਿਸਟ੍ਰੀਬਿਊਟਰ ਨੇ ਨੁਕਸਾਨ ਹੋਣ ਦੇ ਡਰ ਤੋਂ ਇਸ ਨੂੰ ਨਹੀਂ ਖਰੀਦਿਆ । ਪਰੇਸ਼ਾਨ ਹੋਏ ਪ੍ਰੋਡਿਊਸਰ ਲਕਸ਼ਮਣ ਪ੍ਰਸ਼ਾਦ ਨੇ ਖੁਦ ਹੀ ਇਸ ਫ਼ਿਲਮ ਨੂੰ ਡਿਸਟ੍ਰੀਬਿਊਟ ਕਰਨ ਦਾ ਮਨ ਬਣਾਇਆ ਤੇ ਉਹਨਾਂ ਨੇ ਫ਼ਿਲਮ ਦੇ ਕੁਝ ਪ੍ਰਿੰਟ ਹੀ ਤਿਆਰ ਕਰਵਾਏ ।ਇੱਕ ਹਫ਼ਤੇ ਵਿੱਚ ਇਸ ਫ਼ਿਲਮ ਦੀ ਏਨੀਂ ਮੰਗ ਵੱਧ ਕਿ ਫੌਰਨ ਇਸ ਫ਼ਿਲਮ ਦੇ ਕਈ ਪ੍ਰਿੰਟ ਤਿਆਰ ਕਰਵਾਉਣੇ ਪਏ ।
ek-duje-ke-liye ek-duje-ke-liye
10 ਲੱਖ ਵਿੱਚ ਬਣੀ ਇਸ ਫ਼ਿਲਮ ਨੇ ਕੁਝ ਹੀ ਦਿਨਾਂ ਵਿੱਚ 1੦ ਕਰੋੜ ਦੀ ਕਮਾਈ ਕਰ ਲਈ ਸੀ । ਇਸ ਫ਼ਿਲਮ ਨੇ ਇੱਕ ਨੈਸ਼ਨਲ ਅਵਾਰਡ ਤੇ ਤਿੰਨ ਫ਼ਿਲਮ ਫੇਅਰ ਅਵਾਰਡ ਜਿੱਤੇ । ਇਸ ਫ਼ਿਲਮ ਨੇ ਕਮਲ ਹਸਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ਅਮਿਤਾਬ ਬੱਚਨ ਤੋਂ ਬਾਅਦ ਕਮਲ ਹਸਨ ਬਾਲੀਵੁੱਡ ਦੇ ਸਟਾਰ ਬਣ ਗਏ ਸਨ । ਇਸ ਫ਼ਿਲਮ ਦੇ ਕਈ ਦ੍ਰਿਸ਼ ਇਸ ਤਰ੍ਹਾਂ ਦੇ ਸਨ ਜਿੰਨ੍ਹਾਂ ਵਿੱਚ ਨਵੀਂ ਪੀੜੀ ਨੂੰ ਬਾਗੀ ਦਿਖਾਇਆ ਗਿਆ ਸੀ । ਖ਼ਾਸ ਕਰਕੇ ਉਹ ਸੀਨ ਜਿਸ ਵਿੱਚ ਫ਼ਿਲਮ ਦੀ ਹੀਰੋਇਨ ਆਪਣੀ ਮਾਂ ਦੇ ਸਾਹਮਣੇ ਆਪਣੇ ਆਸ਼ਿਕ ਦੀ ਸੜੀ ਹੋਈ ਫੋਟੋ ਚਾਹ ਵਿੱਚ ਘੋਲ ਕੇ ਪੀਂਦੀ ਹੈ । ਇਹ ਸੀਨ ਕਾਫੀ ਖਤਰਨਾਕ ਸੀ ਕਿਉਂਕਿ ਫੋਟੋ ਨੂੰ ਤਿਆਰ ਕਰਨ ਲਈ ਕਈ ਕਿਸਮ ਦੇ ਕੈਮੀਕਲ ਵਰਤੇ ਜਾਂਦੇ ਹਨ ਅਜਿਹੇ ਵਿੱਚ ਫੋਟੋ ਦੀ ਸਵਾਹ ਨੂੰ ਚਾਹ ਵਿੱਚ ਘੋਲ ਕੇ ਪੀਣਾ ਕਾਫੀ ਖਤਰਨਾਕ ਸੀ । ਪਰ ਫ਼ਿਲਮ ਦੀ ਹੀਰੋਇਨ ਨੇ ਇਹ ਖਤਰਾ ਵੀ ਮੁੱਲ ਲਿਆ ਸੀ । ਫ਼ਿਲਮ ਨੂੰ ਕੁਝ ਹੀ ਹਫਤਿਆਂ ਵਿੱਚ ਬਾਲਕਬਾਸਟਰ ਐਲਾਨ ਕਰ ਦਿੱਤਾ ਗਿਆ ਸੀ । ਫ਼ਿਲਮ ਦੇ ਅੰਤ ਵਿੱਚ ਕਮਲ ਹਸਨ ਤੇ ਫ਼ਿਲਮ ਦੀ ਹੀਰੋਇਨ ਪਹਾੜ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੰਦੇ ਹਨ । ਇਸ ਸੀਨ ਨੂੰ ਦੇਖ ਕੇ ਦੇਸ਼ ਵਿੱਚ ਬਹੁਤ ਸਾਰੇ ਪ੍ਰੇਮੀ ਜੋੜਿਆਂ ਨੇ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ । ਇਸ ਸਭ ਨੂੰ ਰੌਕਣ ਲਈ ਕਈ ਸਰਕਾਰੀ ਸੰਸਥਾਵਾਂ ਨੇ ਫ਼ਿਲਮ ਨਿਰਮਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਤਾਂ ਜੋ ਇਸ ਸਭ ਨੂੰ ਰੋਕਿਆ ਜਾ ਸਕੇ । ਇਹਨਾਂ ਮੀਟਿੰਗਾਂ ਵਿੱਚ ਫ਼ਿਲਮ ਦੀ ਹੀਰੋਇਨ ਸ਼ਾਮਿਲ ਨਹੀਂ ਸੀ ਹੁੰਦੀ ਕਿਉਂਕਿ ਉਸ ਦੀ ਉਮਰ ਸਿਰਫ਼ 10 ਸਾਲ ਸੀ ।

0 Comments
0

You may also like