International Yoga Day 2022: ਯੋਗ ਦਿਵਸ 'ਤੇ ਲੱਦਾਖ ਦੀਆਂ ਬਰਫੀਲੀ ਪਹਾੜੀਆਂ 'ਤੇ ਯੋਗ ਕਰਦੇ ਨਜ਼ਰ ਆਏ ITBP ਜਵਾਨ, ਵੇਖੋ ਵੀਡੀਓ

written by Pushp Raj | June 21, 2022

ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਦੇਸ਼ ਭਰ ਦੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੋਂ ਲੈ ਕੇ ਫੌਜ ਦੇ ਜਵਾਨ ਤੱਕ ਯੋਗਾ ਕਰਕੇ ਦੁਨੀਆ ਨੂੰ ਯੋਗ ਦੀ ਭਾਰਤ ਤੇ ਯੋਗ ਦੀ ਸ਼ਕਤੀ ਦਾ ਸੰਦੇਸ਼ ਦੇ ਰਹੇ ਹਨ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਲੱਦਾਖ ਦੀ ਬਰਫੀਲੀ ਪਹਾੜੀਆਂ 'ਤੇ 19,000 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ।

Image Source : ANI Twitter

ਦਾਖ 'ਚ ITBP ਜਵਾਨਾਂ ਦਾ ਯੋਗਾਸਨ ਦੇਖ ਕੇ ਹਰ ਕੋਈ ਹੈਰਾਨ ਹੈ। ਭਾਰੀ ਬਰਫਬਾਰੀ ਦੌਰਾਨ ਬਿਨਾਂ ਕੱਪੜਿਆਂ ਦੇ ਯੋਗਾ ਕਰਨਾ ਭਾਰਤੀ ਫੌਜ ਦੀ ਤਾਕਤ ਨੂੰ ਦਰਸਾਉਂਦਾ ਹੈ। ਮੀਡੀਆ ਏਜੰਸੀ ਏਐਨਆਈ ਵੱਲੋਂ ਇਹ ਤਸਵੀਰਾਂ ਤੇ ਵੀਡੀਓਜ਼ ਟਵਿੱਟਰ ਉੱਤੇ ਸ਼ੇਅਰ ਕੀਤੀਆਂ ਗਈਆਂ ਹਨ।

Image Source : ANI Twitter

ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੀ ਕੇਂਦਰੀ ਸਕਾਈ ਟੀਮ ਨੇ ਭਾਰੀ ਬਰਫ਼ ਦੇ ਵਿਚਕਾਰ 14,000 ਫੁੱਟ ਦੀ ਉਚਾਈ 'ਤੇ ਰੋਹਤਾਂਗ ਪਾਸ 'ਤੇ ਯੋਗ ਦਿਵਸ ਦੇ ਜਸ਼ਨਾਂ ਵਿੱਚ ਹਿੱਸਾ ਲਿਆ।

ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਹਿਮਵੀਰਾਂ ਨੇ 8ਵੇਂ ਯੋਗ ਦਿਵਸ 'ਤੇ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ। ਦੱਸ ਦਈਏ ਕਿ ਇਹ ਹਿਮਵੀਰ ਐਮਰਜੈਂਸੀ ਦੌਰਾਨ ਭਾਰੀ ਬਰਫਬਾਰੀ ਵਿੱਚ ਕੰਮ ਕਰਨ ਲਈ ਟ੍ਰੇਂਡ ਹੁੰਦੇ ਹਨ। ਇਹ ਭਾਰੀ ਬਰਫਬਾਰੀ ਦੌਰਾਨ ਐਮਰਜੈਂਸੀ ਵਿੱਚ ਭਾਰਤੀ ਫੌਜ ਦੇ ਜਵਾਨਾਂ ਅਤੇ ਸੈਲਾਨੀਆਂ ਤੇ ਸਥਾਨ ਨਗਰਿਕਾਂ ਦੀ ਮਦਦ ਕਰਦੇ ਹਨ।

Image Source : ANI Twitter

ਇਸ ਤੋਂ ਇਲਾਵਾ ਨਿਊਜ਼ ਏਜੰਸੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਭਾਰਤੀ ਫੌਜ ਦੇ ਜਾਬਾਂਜ਼ ਜਵਾਨ ਬੇਹੱਦ ਠੰਡੇ ਇਲਾਕੇ, ਮਾਈਨਸ ਤਾਪਮਾਨ, ਹੱਡ ਜਮਾਓ ਮੌਸਮ ਵਿਚਾਲੇ ਲੱਦਾਖ ਦੀ 19000 ਫੀਟ ਉੱਚੀ ਪਹਾੜੀਆਂ ਵਿਚਾਲੇ ਯੋਗ ਆਸਨ ਕਰ ਰਹੇ ਹਨ।

Image Source : ANI Twitter

ਹੋਰ ਪੜ੍ਹੋ: ਨਸ਼ੇ ਦੀ ਹਾਲਤ 'ਚ ਮਹਿਲਾ ਨੇ ਮੁੰਬਈ ਰੋਡ 'ਤੇ ਹੰਗਾਮਾ ਕਰ ਪੁਲਿਸ ਵਾਲੇ ਨਾਲ ਕੀਤੀ ਬਦਸਲੂਕੀ, [ਦੇਖੋ ਵੀਡੀਓ]

ਜਿਥੇ ਇੱਕ ਪਾਸੇ ਆਮ ਲੋਕਾਂ ਲਈ ਇਨ੍ਹਾਂ ਦੁਰਗਮ ਥਾਵਾਂ ਉੱਤੇ ਪਹੁੰਚ ਪਾਣਾ ਬੇਹੱਦ ਮੁਸ਼ਕਿਲ ਹੈ,, ਉਥੇ ਹੀ ਦੂਜੇ ਪਾਸੇ ਇਹ ਜਵਾਨ ਇਨ੍ਹਾਂ ਮੁਸ਼ਕਿਲ ਹਲਾਤਾਂ ਵਿੱਚ ਆਪਣੇ ਆਪ ਨੂੰ ਫਿੱਟ ਰੱਖਦੇ ਹੋਏ ਲਗਾਤਾਰ ਦੇਸ਼ ਦੀ ਰਾਖੀ ਕਰਦੇ ਹਨ। ਇਸ ਦੇ ਨਾਲ -ਨਾਲ ਉਨ੍ਹਾਂ ਨੇ ਅੱਜ ਇਨ੍ਹਾਂ ਦੁਰਗਮ ਥਾਵਾਂ ਉੱਤੇ ਪੂਰੇ ਜੋਸ਼ ਨਾਲ ਯੋਗ ਦਿਵਸ ਮਨਾ ਕੇ ਦੁਨੀਆ ਭਰ ਨੂੰ ਭਾਰਤੀ ਫੌਜ ਦੀ ਬਹਾਦਰੀ ਤੇ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ।

You may also like