ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਧਰਮ ਨੂੰ ਲੈ ਕੇ ਹੋਣ ਵਾਲੇ ਭੇਦਭਾਵ ’ਤੇ ਰੱਖੀ ਆਪਣੀ ਗੱਲ, ਖੂਬ ਵਾਇਰਲ ਹੋ ਰਹੀ ਹੈ ਪੋਸਟ

Written by  Rupinder Kaler   |  July 31st 2020 01:04 PM  |  Updated: July 31st 2020 01:04 PM

ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਧਰਮ ਨੂੰ ਲੈ ਕੇ ਹੋਣ ਵਾਲੇ ਭੇਦਭਾਵ ’ਤੇ ਰੱਖੀ ਆਪਣੀ ਗੱਲ, ਖੂਬ ਵਾਇਰਲ ਹੋ ਰਹੀ ਹੈ ਪੋਸਟ

ਅਦਾਕਾਰ ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਭਾਰਤ ਵਿੱਚ ਧਰਮ ਨੂੰ ਲੈ ਕੇ ਹੁੰਦੇ ਭੇਦਭਾਵ ਤੇ ਖੁੱਲ ਕੇ ਆਪਣੀ ਗੱਲ ਰੱਖੀ ਹੈ । ਇਸ ਮੁੱਦੇ ਤੇ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਲੰਮੀ ਚੌੜੀ ਪੋਸਟ ਸ਼ੇਅਰ ਕੀਤੀ ਹੈ, ਉਸ ਨੇ ਲਿਖਿਆ ਹੈ ‘ਜਦੋਂ ਤੱਕ ਮੇਰੀ ਟੀਮ ਨਹੀਂ ਚਾਹੁੰਦੀ ਉਦੋਂ ਤੱਕ ਮੈਂ ਸੱਤਾ ਵਿੱਚ ਬੈਠੇ ਲੋਕਾਂ ਬਾਰੇ ਕੋਈ ਪੋਸਟ ਨਹੀਂ ਪਾ ਸਕਦਾ ਕਿਉਂਕਿ ਇਸ ਨਾਲ ਮੇਰਾ ਕਰੀਅਰ ਖਤਮ ਹੋ ਸਕਦਾ ਹੈ । ਮੈਂ ਡਰ ਗਿਆ ਹਾਂ , ਮੈਂ ਧਰਮ ਦੇ ਅਧਾਰ ਤੇ ਖੁਦ ਨੂੰ ਜੱਜ ਨਹੀਂ ਕਰ ਸਕਦਾ ।

ਮੈਂ ਧਰਮ ਨਹੀਂ ਹਾਂ ਇਨਸਾਨ ਹਾਂ । ਜਿਵੇਂ ਬਾਕੀ ਪੂਰਾ ਦੇਸ਼ ਹੈ । ਈਦ ਲਈ ਦਿੱਤੀ ਜਾਣ ਵਾਲੀ ਛੁੱਟੀ ਰੱਦ ਕਰ ਦਿੱਤੀ ਗਈ ਹੈ, ਪਰ ਸੋਮਵਾਰ ਨੂੰ ਰੱਖੜੀ ਦੀ ਛੁੱਟੀ ਦਿੱਤੀ ਜਾ ਰਹੀ ਹੈ ।

ਕੋਈ ਗੱਲ ਨਹੀਂ ਮੈਂ ਸ਼ਨੀਵਾਰ ਨੂੰ ਈਦ ਮਨਾ ਲਵਾਂਗਾ ਜਦੋਂ ਈਦ ਨਹੀਂ ਹੋਵੇਗੀ ।ਬਾਬਿਲ ਨੇ ਇਹ ਵੀ ਕਿਹਾ ਕਿ ਇਸ ਪੋਸਟ ਤੋਂ ਬਾਅਦ ਦੇਸ਼ ਧਰੋਹ ਜਾਂ ਪਾਕਿਸਤਾਨ ਜਾਣ ਵਰਗੇ ਕਮੈਂਟ ਆ ਸਕਦੇ ਹਨ ।

ਇਹਨਾਂ ਕਮੈਂਟਾ ਦਾ ਜਵਾਬ ਦਿੰਦੇ ਹੋਏ ਕਿਹਾ ਹੈ ….ਸਭ ਤੋਂ ਪਹਿਲਾਂ ਇਹ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਤੇ ਮੈਂ ਇਹ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਮੈਂ ਪੜ੍ਹਾਈ ਲੰਡਨ ਵਿੱਚ ਕਰਦਾ ਹਾਂ । ਹਰ ਵਾਰ ਜਦੋਂ ਮੈਂ ਲੰਡਨ ਜਾਂਦਾ ਹਾਂ ਤਾਂ ਵਾਪਿਸ ਆਉਣ ਦਾ ਇੰਤਜ਼ਾਰ ਕਰਦਾ ਹਾਂ । ਮੈਨੂੰ ਦੇਸ਼ ਧਰੋਹੀ ਕਹਿਣ ਦੀ ਕੋਸ਼ਿਸ਼ ਨਾ ਕਰਨਾ ਮੈਂ ਇੱਕ ਮੁੱਕੇਬਾਜ਼ ਹਾਂ, ਮੈਂ ਤੁਹਾਡੀ ਨੱਕ ਤੋੜ ਦੇਵਾਂਗਾ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network