ਕੀ ਅਫਸਾਨਾ ਖ਼ਾਨ ਦੀ ਹੋਣ ਜਾ ਰਹੀ ਬਾਲੀਵੁੱਡ ‘ਚ ਐਂਟਰੀ !

written by Shaminder | July 08, 2021

ਅਫਸਾਨਾ ਖ਼ਾਨ ਜਲਦ ਹੀ ਸਲੀਮ ਮਾਰਚੈਂਟ ਦੇ ਨਾਲ ਬਾਲੀਵੁੱਡ ‘ਚ ਕੋਲੇਬਰੇਸ਼ਨ ਕਰੇਗੀ । ਜਿਸ ਦਾ ਐਲਾਨ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ । ਸਲੀਮ ਮਾਰਚੈਂਟ ਦੇ ਨਾਲ ਉਨ੍ਹਾਂ ਨੇ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਹਨ ।

Afsana-Khan  Image From Instagram
ਹੋਰ ਪੜ੍ਹੋ : ਆਸਟ੍ਰੇਲੀਆ ‘ਚ ਸਿੱਖ ਫੌਜੀ ਨੇ ਆਰਮੀ ਲਈ ਬਣਾਇਆ ਕਮਿਊਨੀਕੇਸ਼ਨ ਸਿਸਟਮ, ਆਸਟ੍ਰੇਲੀਆ ਆਰਮੀ ਨੇ ਕੀਤਾ ਸਨਮਾਨਿਤ 
Afsana-Khan Image From Instagram
ਅਫਸਾਨਾ ਖਾਨ ਇੱਕ ਵਾਰ ਫਿਰ ਆਪਣੇ ਆਉਣ ਵਾਲੇ ਗਾਣੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਅਫਸਾਨਾ ਦੀ ਆਵਾਜ਼ ਬੌਲੀਵੁੱਡ ਵਿੱਚ ਸੁਣਨ ਨੂੰ ਮਿਲੇਗੀ। ਜੀ ਹਾਂ ਮੈਡਮ ਨੇ ਬਾਲੀਵੁੱਡ ਗਾਣੇ ਦੀ ਤਿਆਰੀ ਕਰ ਲਈ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਮੁੰਬਈ ਪਹੰਚੀ। ਉਹ ਬਲੁ ਪ੍ਰੋਡਕਸ਼ਨ ਹਾਊਸ ਪਹੁੰਚੀ ਜਿਸ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ-ਸੁਲੇਮਾਨ ਚਲਾਉਂਦੇ ਹਨ।
Afsana khan Image From Instagram
ਸਲੀਮ ਮਰਚੈਂਟ ਤੇ ਸੁਲੇਮਾਨ ਮਰਚੈਂਟ ਦਾ ਮਿਊਜ਼ਿਕ ਸਟੂਡੀਓ ਮੁੰਬਈ ਵਿੱਚ ਹੈ ਜਿਨ੍ਹਾਂ ਨਾਲ ਮਿਲ ਅਫਸਾਨਾ ਖ਼ਾਨ ਆਪਣਾ ਬਾਲੀਵੁੱਡ ਦਾ ਗੀਤ ਤਿਆਰ ਕਰ ਰਹੀ ਹੈ। ਇਸ ਕੋਲੈਬੋਰੇਸ਼ਨ ਵਿੱਚ ਇੱਕ ਹੋਰ ਆਰਟਿਸਟ ਦਾ ਨਾਮ ਜੁੜਦਾ ਹੈ ਤੇ ਉਹ ਰੈਪਰ ਰਫ਼ਤਾਰ ਹੈ।
 
View this post on Instagram
 

A post shared by Afsana Khan 🌟🎤 (@itsafsanakhan)

0 Comments
0

You may also like