ਕੀ ਐਸ਼ਵਰਿਆ ਰਾਏ ਦੇਣ ਜਾ ਰਹੇ ਹੈ ਬੱਚੇ ਨੂੰ ਜਨਮ! ਪ੍ਰਸ਼ੰਸਕਾਂ ਦੇ ਵੱਲੋਂ ਲਗਾਏ ਜਾ ਰਹੇ ਕਿਆਸ

written by Shaminder | July 19, 2022

ਬਾਲੀਵੁੱਡ ‘ਚ ਏਨੀਂ ਦਿਨੀਂ ਇੱਕ ਤੋਂ ਬਾਅਦ ਇੱਕ ਜੋੜੀਆਂ ਵੱਲੋਂ ਮਾਪੇ ਬਣਨ ਦਾ ਐਲਾਨ ਕੀਤਾ ਜਾ ਰਿਹਾ ਹੈ । ਕੁਝ ਸਮਾਂ ਪਹਿਲਾਂ ਸੋਨਮ ਕਪੂਰ ਨੇ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਜਿਸ ਤੋਂ ਬਾਅਦ ਹੁਣ ਅਦਾਕਾਰਾ ਆਲੀਆ ਭੱਟ ਨੇ ਵੀ ਕੁਝ ਦਿਨ ਪਹਿਲਾਂ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਪਰ ਹੁਣ ਐਸ਼ਵਰਿਆ ਰਾਏ ਬੱਚਨ (Aishwarya Rai Bachchan ) ਨੂੰ ਲੈ ਕੇ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।

Aishwarya Rai Bachchan old fatty pic

ਹੋਰ ਪੜ੍ਹੋ : ਪਰਿਵਾਰ ਨਾਲ ਐਸ਼ਵਰਿਆ ਰਾਏ ਬੱਚਨ ਪੈਰਿਸ ਤੋਂ ਮੁੰਬਈ ਪਰਤੀ, ਵੀਡੀਓ ਵਾਇਰਲ

ਦਰਅਸਲ ਅਦਾਕਾਰਾ ਦੀਆਂ ਹਾਲ ਹੀ ‘ਚ ਆਈਆਂ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਜਿਨ੍ਹਾਂ ਨੂੰ ਵੇਖ ਕੇ ਉਸ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰਾ ਪ੍ਰੈਗਨੇਂਟ ਹੈ । ਕਿਉਂਕਿ ਜਿਸ ਤਰ੍ਹਾਂ ਦੀ ਡਰੈੱਸ ‘ਚ ਐਸ਼ਵਰਿਆ ਰਾਏ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਜਿਸ ਤਰ੍ਹਾਂ ਦੀ ਡਰੈੱਸ ਉਸ ਨੇ ਪਾਈ ਹੈ ।

fans Reaction ,,,

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਐਸ਼ਵਰਿਆ ਰਾਏ ਬੱਚਨ ਇਮਰਾਨ ਹਾਸ਼ਮੀ ਨੂੰ ਕਰਦੀ ਹੈ ਨਫਰਤ

ਉਸ ਨੂੰ ਵੇਖ ਕੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ । ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਨੇ ਖੁੱਲੀ ਡੁੱਲੀ ਡਰੈੱਸ ਕੈਰੀ ਕੀਤੀ ਹੋਈ ਹੈ ।

Aishwarya rai , image From instagram

ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰਾ ਪ੍ਰੈਗਨੇਂਟ ਹਨ ਅਤੇ ਉਹ ਇਸ ਡਰੈੱਸ ਦੇ ਨਾਲ ਆਪਣੇ ਬੇਬੀ ਬੰਪ ਨੂੰ ਛੁਪਾਉਂਦੀ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਕਾਨਸ ੨੦੨੨ ‘ਚ ਅਦਾਕਾਰਾ ਵੱਲੋਂ ਪੇਟ ਨੂੰ ਛਿਪਾਉਣ ਦੇ ਲਈ ਇੱਕ ਜੈਕੇਟ ਪਾਈ ਸੀ ਤਾਂ ਉਦੋਂ ਵੀ ਇਹੀ ਦਾਅਵੇ ਕੀਤੇ ਗਏ ਸਨ । ਪਰ ਸੱਚ ਕੀ ਹੈ ਇਸ ਬਾਰੇ ਤਾਂ ਅਦਾਕਾਰਾ ਦੇ ਅਧਿਕਾਰਤ ਬਿਆਨ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ।

You may also like