ਕੀ ਸੰਗੀਤ ਤੋਂ ਬ੍ਰੇਕ ਲੈ ਰਹੇ ਹਨ Badshah? ਗਾਇਕ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼

written by Pushp Raj | September 18, 2022

Badshah News: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਆਪਣੇ ਸੁਪਰਹਿੱਟ ਗੀਤਾਂ ਦੇ ਲਈ ਜਾਣੇ ਜਾਂਦੇ ਹਨ। ਦੇਸ਼ ਭਰ 'ਚ ਉਨ੍ਹਾਂ ਦੇ ਬਹੁਤ ਸਾਰੇ ਫੈਨਜ਼ ਹਨ। ਹੁਣ ਬਾਦਸ਼ਾਹ ਨੂੰ ਲੈ ਕੇ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਬਾਦਸ਼ਾਹ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਕੇ ਫੈਨਜ਼ ਬੇਹੱਦ ਚਿੰਤਤ ਹਨ।

image From instagram

ਬਾਦਸ਼ਾਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਆਉਣ ਵਾਲੇ ਪ੍ਰੋਜੈਕਟਸ ਅਤੇ ਐਲਬਮਾਂ ਬਾਰੇ ਜਾਣਕਾਰੀ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ ਪਰ ਹਾਲ ਹੀ 'ਚ ਉਨ੍ਹਾਂ ਵੱਲੋਂ ਕੀਤੀ ਗਈ ਇੱਕ ਪੋਸਟ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ 'ਚ ਉਨ੍ਹਾਂ ਨੇ ਮਿਊਜ਼ਿਕ ਤੋਂ ਬ੍ਰੇਕ ਲੈਣ ਦਾ ਸੰਕੇਤ ਦਿੱਤਾ ਹੈ।

image From instagram

36 ਸਾਲਾ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਨੋਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਬ੍ਰੇਕ ਲੈਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਨਮਸਤੇ ਦੇ ਇਮੋਜੀ ਦੇ ਨਾਲ ਨੋਟ 'ਚ ਲਿਖਿਆ ਹੈ, ''ਬ੍ਰੇਕ ਲੈ ਰਿਹਾ ਹਾਂ।'' ਬਾਦਸ਼ਾਹ ਦੀ ਇਸ ਪੋਸਟ 'ਤੇ ਲੋਕ ਹੁਣ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਉਹ ਉਨ੍ਹਾਂ ਬਾਰੇ ਆਪਣੀ ਚਿੰਤਾ ਜ਼ਾਹਿਰ ਕਰ ਰਹੇ ਹਨ ਅਤੇ ਕੁਝ ਲੋਕ ਹੈਰਾਨ ਹਨ ਕਿ ਉਨ੍ਹਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ।

ਦੱਸਣਯੋਗ ਹੈ ਕਿ ਬਾਦਸ਼ਾਹ ਪਿਛਲੇ ਇੱਕ ਦਹਾਕੇ ਤੋਂ ਸੰਗੀਤ ਉਦਯੋਗ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਆਪਣੇ ਸੰਗੀਤ ਦਾ ਦੀਵਾਨਾ ਬਣਾ ਦਿੱਤਾ ਹੈ । ਹੁਣ ਅਜਿਹੇ ਮਾਹੌਲ 'ਚ ਉਨ੍ਹਾਂ ਦੇ ਅਚਾਨਕ ਬ੍ਰੇਕ ਲੈਣ ਦੇ ਕਾਰਨ ਫੈਨਜ਼ 'ਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਹੈ।

image From instagram

ਹੋਰ ਪੜ੍ਹੋ: ਮਾਂ ਕਰੀਨਾ ਕਪੂਰ ਦੇ ਨਾਲ ਨਜ਼ਰ ਆਇਆ ਨਿੱਕਾ ਜੇਹ ਅਲੀ ਖ਼ਾਨ, ਵਾਇਰਲ ਹੋਈਆਂ ਕਿਊਟ ਤਸਵੀਰਾਂ

ਹਾਲਾਂਕਿ, ਇਹ ਮਹਿਜ਼ ਬ੍ਰੇਕ ਲੈਣ ਦਾ ਸੰਕੇਤ ਹੈ। ਉਹ ਹੁਣ ਕਿਸ ਤਰ੍ਹਾਂ ਦਾ ਬ੍ਰੇਕ ਲੈ ਰਹੇ ਹਨ, ਇਸ ਬਾਰੇ ਬਾਦਸ਼ਾਹ ਨੇ ਖੁੱਲ੍ਹ ਕੇ ਕੋਈ ਸੰਕੇਤ ਨਹੀਂ ਦਿੱਤਾ ਹੈ। ਹਲਾਂਕਿ ਉਨ੍ਹਾਂ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਚਿੰਤਤ ਹਨ ਕਿ ਆਖ਼ਿਰ ਕਿਉਂ ਬਾਦਸ਼ਾਹ ਮਿਊਜ਼ਿਕ ਤੋਂ ਬ੍ਰੇਕ ਲੈ ਰਹੇ ਹਨ।

 

View this post on Instagram

 

A post shared by Awez Darbar (@awez_darbar)

You may also like