ਕੀ ਗੁਰੂ ਰੰਧਾਵਾ ਜਸਟਿਨ ਬੀਬਰ ਨਾਲ ਲੈ ਕੇ ਆ ਰਹੇ ਹਨ ਕੋਈ ਨਵਾਂ ਗਾਣਾ !

written by Rupinder Kaler | April 12, 2021 03:47pm

ਗੁਰੂ ਰੰਧਾਵਾ ਇੱਕ ਵਾਰ ਵੱਡਾ ਧਮਾਕਾ ਕਰਨ ਜਾ ਰਹੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਟਵੀਟ ਕੀਤਾ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਇਹ ਟਵੀਟ ਕਰਕੇ ਗੁਰੂ ਰੰਧਾਵਾ ਨੇ ਇੱਕ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਛੇਤੀ ਹੀ ਜਸਟਿਨ ਬੀਬਰ ਨਾਲ ਨਜ਼ਰ ਆ ਸਕਦੇ ਹਨ ।

ਹੋਰ ਪੜ੍ਹੋ :

ਦਿਲਪ੍ਰੀਤ ਢਿੱਲੋਂ ਨੇ ਆਪਣੇ ਭਤੀਜੇ ਦੇ ਨਾਲ ਪੰਜਾਬੀ ਗੀਤ ਉੱਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਚਾਚੇ-ਭਤੀਜੇ ਦਾ ਇਹ ਮਸਤੀ ਵਾਲਾ ਅੰਦਾਜ਼, ਦੇਖੋ ਵੀਡੀਓ

image from Guru-Randhawa's instagram

ਟਵੀਟ ਦੀ ਗੱਲ ਕੀਤੀ ਜਾਵੇ ਤਾਂ ਗੁਰੁ ਦੀ ਇੱਕ ਪ੍ਰਸ਼ੰਸ਼ਕ ਨੇ   ਜਸਟਿਨ ਬੀਬਰ ਤੇ  ਗੁਰੁ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਤੇ ਕਿਸੇ ਨੇ ਕਮੈਂਟ ਕਰਕੇ ਲਿਖਿਆ ਕਿ ਜਸਟਿਨ ਨਾਲ ਗੁਰੂ ਕੌਂਬੀਨੇਸ਼ਨ ਕਮਾਲ ਦਾ ਹੋਏਗਾ ਤਾਂ ਗੁਰੂ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇੰਤਜ਼ਾਰ ਜਲਦ ਹੀ ਖਤਮ ਹੋਏਗਾ।

Mrunal-Thakur-and-Guru-Randhawa image from Guru-Randhawa's instagram

ਇਸ ਤੋਂ ਪਹਿਲਾਂ ਗੁਰੂ ਅਮਰੀਕਨ ਰੈਪਰ ਪਿਟਬੁੱਲ ਨਾਲ “ਸਲੋਲੀ ਸਲੋਲੀ” ਦੇ ਗੀਤ ਵਿੱਚ ਕੰਮ ਕਰ ਚੁੱਕੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਟਿਨ ਬੀਬਰ ਨੂੰ ਸੰਗੀਤ ਜਗਤ ਦਾ ਵੱਡਾ ਸਿਤਾਰਾ ਕਿਹਾ ਜਾਂਦਾ ਹੈ, ਉਹਨਾਂ ਦੇ ਗਾਣਿਆਂ ਨੇ ਅਣਗਿਣਤ ਵਿਸ਼ਵ ਰਿਕਾਰਡ ਬਣਾਏ ਹਨ ।

You may also like