ਕੀ ਗਾਇਕ ਕਾਕਾ ਵੀ ਜਲਦ ਕਰਵਾਉਣ ਜਾ ਰਹੇ ਨੇ ਵਿਆਹ? ਗਰਲਫ੍ਰੈਂਡ ਨਾਲ ਸ਼ੇਅਰ ਕੀਤੀ ਤਸਵੀਰ

written by Pushp Raj | September 19, 2022

Punjabi singer Kaka share pic with girlfriend : ਪੰਜਾਬ ਦੇ ਮਸ਼ਹੂਰ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹੁਣ ਕਾਕਾ ਮੁੜ ਇੱਕ ਵਾਰ ਸੁਰਖੀਆਂ 'ਚ ਛਾਏ ਹੋਏ ਹਨ, ਪਰ ਇਸ ਦਾ ਕਾਰਨ ਉਨ੍ਹਾਂ ਦਾ ਕੋਈ ਗੀਤ ਨਹੀਂ ਸਗੋਂ, ਇੱਕ ਤਸਵੀਰ ਹੈ। ਇਸ ਤਸਵੀਰ ਨੂੰ ਕਾਕਾ ਸਿੰਘ ਨੇ ਸ਼ੇਅਰ ਕੀਤਾ ਹੈ।

image From instagram

ਦੱਸ ਦਈਏ ਕਿ ਗਾਇਕ ਕਾਕਾ ਆਪਣੀ ਗਾਇਕੀ ਦੇ ਨਾਲ-ਨਾਲ ਗੀਤ ਲਿਖਣ ਦੇ ਹੁਨਰ ਦੇ ਚੱਲਦੇ ਅਕਸਰ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਫਿਲਹਾਲ ਉਹ ਇਨ੍ਹੀਂ ਦਿਨੀਂ ਆਪਣੀ ਗਰਲਫ਼ਰੈਂਡ ਨਾਲ ਸਮਾਂ ਬਤੀਤ ਕਰ ਰਹੇ ਹਨ। ਇਸ ਦਾ ਖੁਲਾਸਾ ਖ਼ੁਦ ਗਾਇਕ ਨੇ ਕੀਤਾ ਹੈ।

ਹਾਲ ਹੀ ਵਿੱਚ ਕਾਕਾ ਨੇ ਆਪਣੀ ਇੰਸਟਾ ਸਟੋਰੀ ਉੱਤੇ ਆਪਣੀ ਗਰਲਫ੍ਰੈਂਡ ਨਾਲ ਤਸਵੀਰ ਸ਼ੇਅਰ ਕੀਤੀ ਸੀ। ਇਸ ਸਟੋਰੀ ਵਿੱਚ ਗਾਇਕ ਇੱਕ ਕੁੜੀ ਦਾ ਹੱਥ ਆਪਣੇ ਹੱਥਾਂ ਵਿੱਚ ਫੜੇ ਹੋਏ ਨਜ਼ਰ ਆ ਰਹੇ ਹਨ। ਜਿਵੇਂ ਹੀ ਗਾਇਕ ਨੇ ਇਹ ਇੰਸਟਾ ਸਟੋਰੀ ਪਾਈ ਫੈਨਜ਼ ਨੇ ਇਸ 'ਤੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ।

image From instagram

ਕਾਕਾ ਦੀ ਇਸ ਤਸਵੀਰ ਦੇ ਨਾਲ ਉਨ੍ਹਾਂ ਦੇ ਫੈਨਜ਼ ਮੰਨ ਰਹੇ ਨੇ ਕਿ ਉਨ੍ਹਾਂ ਨੇ ਇਸ ਤਸਵੀਰ ਨਾਲ ਆਪਣੇ ਰਿਸ਼ਤੇ ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ। ਜਿਸ ਦਾ ਸਬੂਤ ਇਹ ਤਸਵੀਰ ਹੈ। ਹਾਲਾਂਕਿ ਇਸ ਤਸਵੀਰ ਵਿੱਚ ਕਾਕਾ ਨੇ ਕੁੜੀ ਦਾ ਚਿਹਰਾ ਨਹੀਂ ਵਿਖਾਇਆ ਹੈ ਤੇ ਨਾਂ ਹੀ ਉਸ ਦੇ ਨਾਮ ਦਾ ਖੁਲਾਸਾ ਕੀਤਾ ਹੈ।

ਫੈਨਜ਼ ਵੱਲੋਂ ਕਾਕਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੈਨਜ਼ ਇਹ ਕਿਆਸ ਲਗਾਉਣ ਲੱਗ ਪਏ ਹਨ ਕਿ ਜਲਦ ਹੀ ਪੰਜਾਬੀ ਗਾਇਕ ਕਾਕਾ ਵੀ ਵਿਆਹ ਕਰਵਾਉਣ ਵਾਲੇ ਹਨ।
ਗਾਇਕ ਕਾਕਾ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਆਪਣੇ ਮਿਊਜ਼ਿਕ ਸ਼ੋਅ ਕਰਨ ਗਏ ਹਨ। ਇਸ ਦੇ ਨਾਲ ਹੀ ਉਹ ਇਥੇ ਚੰਗਾ ਸਮਾਂ ਬਤੀਤ ਕਰ ਰਹੇ ਹਨ। ਹਾਲ ਹੀ ਵਿੱਚ ਕਾਕਾ ਦਾ ਨਵਾਂ ਗੀਤ 'ਮਿੱਟੀ ਦੇ ਟਿੱਬੇ' ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

image From instagram

ਹੋਰ ਪੜ੍ਹੋ: Nishi Singh Death: 50ਵੇਂ ਜਨਮਦਿਨ ਦੇ 2 ਦਿਨ ਬਾਅਦ ਹੀ ਅਦਾਕਾਰਾ ਨਿਸ਼ੀ ਸਿੰਘ ਦਾ ਹੋਇਆ ਦਿਹਾਂਤ, ਮੌਤ ਤੋਂ ਪਹਿਲਾਂ ਪਤੀ ਤੋਂ ਕੀਤੀ ਸੀ ਇਹ ਡਿਮਾਂਡ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਕਾਕਾ ਉਨ੍ਹਾਂ ਕਲਾਕਾਰਾਂ ਚੋਂ ਇੱਕ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਵੱਖਰੀ ਪਛਾਣ ਬਣਾਈ ਹੈ। ਕਾਕਾ ਦੀ ਗਾਇਕੀ ਦਾ ਸਫ਼ਰ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਥੋੜੇ ਹੀ ਸਮੇਂ ਵਿੱਚ ਆਪਣੇ ਲਿਖੇ ਅਤੇ ਗਾਏ ਗੀਤਾਂ ਨਾਲ ਕਾਕਾ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਛਾਣ ਮਿਲੀ। ਕਾਕਾ ਨੇ ਪੰਜਾਬੀ ਇੰਡਸਟਰੀ ਨੂੰ ਲਿਬਾਸ, ਟੈਂਪਰੇਰੀ ਪਿਆਰ, ਤੀਜੀ ਸੀਟ, ਕਹਿ ਲੈਣ ਦੇ ਵਰਗੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

 

View this post on Instagram

 

A post shared by Kaka (@kaka._.ji)

You may also like