
ਮਲਾਇਕਾ ਅਰੋੜਾ (Malaika Arora ) ਏਨੀਂ ਦਿਨੀਂ ਆਪਣੇ ਬੁਆਏ ਫ੍ਰੈਂਡ ਅਰਜੁਨ ਕਪੂਰ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ । ਬੀਤੇ ਦਿਨੀਂ ਦੋਵਾਂ ਦੇ ਬ੍ਰੇਕਅੱਪ ਨੂੰ ਲੈ ਕੇ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਜਿਸ ਤੋਂ ਬਾਅਦ ਅਰਜੁਨ ਕਪੂਰ ਨੇ ਮਲਾਇਕਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਗੱਲ ਆਖ ਕੇ ਇਨ੍ਹਾਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ ਸੀ । ਮਲਾਇਕਾ ਅਰੋੜਾ ਅਜਿਹੀ ਅਦਾਕਾਰਾ ਹੈ । ਜਿਸ ਨੇ ਫ਼ਿਲਮਾਂ ‘ਚ ਕੰਮ ਤਾਂ ਬਹੁਤ ਘੱਟ ਕੀਤਾ ਹੈ ਪਰ ਆਪਣੇ ਆਈਟਮ ਨੰਬਰ ਦੇ ਨਾਲ ਉਸ ਨੇ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ ।

ਹੋਰ ਪੜ੍ਹੋ : ਬੁਲੇਟ ‘ਤੇ ਇਸ ਲਾੜੀ ਨੇ ਕੀਤੀ ਐਂਟਰੀ, ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ
ਮਲਾਇਕਾ ਨੇ ਅਰਬਾਜ਼ ਦੇ ਨਾਲ 25 ਸਾਲ ਦੀ ਉਮਰ ‘ਚ ਵਿਆਹ ਰਚਾ ਲਿਆ ਸੀ ਅਤੇ ਜਿਸ ਤੋਂ ਬਾਅਦ ਉਹ ਇੱਕ ਬੇਟੇ ਦੀ ਮਾਂ ਬਣੀ । ਉਸ ਸਮੇਂ ਉਸ ਦਾ ਕਰੀਅਰ ਸਿਖਰ ‘ਤੇ ਸੀ । ਪਰ ਹਾਲ ਹੀ ‘ਚ ਮਲਾਇਕਾ ਨੇ ਆਪਣੇ ਪਹਿਲੇ ਵਿਆਹ ਅਤੇ ਬੱਚੇ ਨੂੰ ਲੈ ਕੇ ਖੁੱਲ ਕੇ ਗੱਲਬਾਤ ਕੀਤੀ ਹੈ ।ਮਲਾਇਕਾ ਨੇ ਕਿਹਾ- 'ਇਹ ਮੇਰਾ ਫੈਸਲਾ ਸੀ, ਅਤੇ ਇਹ ਸਭ ਮੇਰੇ ਕਰੀਅਰ 'ਚ ਕਦੇ ਵੀ ਰੁਕਾਵਟ ਨਹੀਂ ਸਨ, ਮੈਂ ਇਸ ਦਾ ਸਬੂਤ ਹਾਂ, ਇਹ ਮੇਰੀ ਪਸੰਦ ਸੀ।

ਇੱਕ ਵਿਆਹੁਤਾ ਵਿਅਕਤੀ ਹੋਣ ਦੇ ਨਾਤੇ ਜਾਂ ਜਦੋਂ ਮੈਂ ਵਿਆਹੀ ਹੋਈ ਸੀ ਜਾਂ ਜਦੋਂ ਮੈਂ ਫੈਸਲਾ ਕੀਤਾ ਕਿ ਮੈਨੂੰ ਇੱਕ ਬੱਚਾ ਚਾਹੀਦਾ ਹੈ। ਮੈਂ ਇਸ ਬਾਰੇ ਡੂੰਘਾਈ ਨਾਲ ਨਹੀਂ ਸੋਚਿਆ, ਇਹ ਬੱਸ ਹੋਇਆ ਤੇ ਇਸ ਨਾਲ ਮੇਰੀ ਪੇਸ਼ੇਵਰ ਜ਼ਿੰਦਗੀ ਵਿੱਚ ਕੋਈ ਫ਼ਰਕ ਨਹੀਂ ਪਿਆ। ਮਲਾਇਕਾ ਅਰੋੜਾ ਨੇ ਕਿਹਾ ਕਿ ਉਸ ਸਮੇਂ ਅਜਿਹਾ ਨਹੀਂ ਸੀ ਕਿ ਕੋਈ ਔਰਤ ਵਿਆਹ ਕਰਵਾਉਣ ਤੋਂ ਬਾਅਦ ਕੰਮ ਕਰੇ । ਜਿਸ ਦਾ ਅਸਰ ਉਸ ਦੇ ਕਰੀਅਰ ‘ਤੇ ਵੀ ਪਿਆ ਸੀ । ਪਰ ਅੱਜ ਕੱਲ੍ਹ ਸਮਾਂ ਬਦਲ ਗਿਆ ਹੈ ਅੱਜ ਕੱਲ੍ਹ ਆਪਣੇ ਪਰਿਵਾਰ ਅਤੇ ਕਰੀਅਰ ਦੋਵਾਂ ‘ਤੇ ਫੋਕਸ ਕਰਦੀਆਂ ਹਨ ਅਤੇ ਕਾਮਯਾਬ ਹਨ ।
View this post on Instagram