
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਵਿਆਹ ਹੋ ਰਹੇ ਨੇ ਕੁਝ ਦਿਨ ਪਹਿਲਾ ਜੌਰਡਨ ਸੰਧੂ ਦਾ ਵਿਆਹ ਹੋਇਆ ਏ ਤੇ ਹੁਣ ਕੋਰਾਲਾ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਏ । ਪਰ ਹੁਣ ਲੱਗਦਾ ਏ ਕਿ ਅਗਲਾ ਨੰਬਰ ਗਾਇਕ (singer)ਤੇ ਅਦਾਕਾਰ ਸਿੰਗਾ (singga) ਦਾ ਏ ਕਿਉਂਕਿ ਉਸ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜੌਰਡਨ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ।ਇਹਨਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਸਿੰਗਾ ਨੇ ਜੌਰਡਨ ਸੰਧੂ ਨੂੰ ਵਧਾਈ ਦਿਤੀ ਅਤੇ ਲਿਖਿਆ ‘ਵਧਾਈ ਹੋਵੇਂ ਵੀਰ ਰੱਬ ਸੁਖ ਰੱਖੇ …ਚੜ੍ਹਦੀਕਲਾਂ ਵਿੱਚ ਰਹੋ ….ਕੀ ਪਤਾ ਮੈਂ ਵੀ ਇਸ ਸਾਲ …!ਇਸ ਪੋਸਟ ਦੇ ਨਾਲ ਹੀ ਹੁਣ ਸਿੰਗਾ ਦੇ ਪ੍ਰਸ਼ੰਸਕ ਅੰਦਾਜਾ ਲਗਾ ਰਹੇ ਨੇ ਕਿ ਸ਼ਾਇਦ ਅਗਲਾ ਨੰਬਰ ਸਿੰਗਾ ਦਾ ਲੱਗ ਜਾਵੇ ।

ਹੋਰ ਪੜ੍ਹੋ : ਮੌਨੀ ਰਾਏ ਅਤੇ ਸੂਰਜ ਨਾਂਬਿਆਰ ਵਿਆਹ ਦੇ ਬੰਧਨ ‘ਚ ਬੱਝੇ, ਪ੍ਰਸ਼ੰਸਕ ਦੇ ਰਹੇ ਵਧਾਈ , ਵਿਆਹ ਦਾ ਵੀਡੀਓ ਆਇਆ ਸਾਹਮਣੇ
ਸਿੰਗਾ ਅਗਲੇ ਉਹ ਗਾਇਕ ਬਣਨ ਜਾ ਰਹੇ ਨੇ ਜਿਹਨਾਂ ਨੇ ਵਿਆਹ ਦੇ ਲੱਡੂ ਦਾ ਸਵਾਦ ਚੱਖਣਾ ਏ । ਸਿੰਗਾ ਦੀ ਇਸ ਪੋਸਟ ਨਾਲ ਕਈ ਕੁੜੀਆਂ ਤੇ ਜਿੱਥੇ ਦਿਲ ਟੁੱਟ ਗਏ ਨੇ ਉੱਥੇ ਸਿੰਗਾ ਦੇ ਪ੍ਰਸ਼ੰਸਕ ਉਸ ਦੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਵੀ ਨੇ । ਦੱਸ ਦਈਏ ਕਿ ਬੀਤੇ ਦਿਨ ਸਿੰਗਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਜੌਰਡਨ ਸੰਧੂ ਨੂੰ ਵਧਾਈ ਦਿੰਦੇ ਹੋਏ ਹਿੰਟ ਦਿੱਤਾ ਸੀ ।

ਹੁਣ ਵੇਖਣਾ ਇਹ ਹੋਵੇਗਾ ਕਿ ਵਾਕਏ ਹੀ ਸਿੰਗਾ ਵਿਆਹ ਕਰਵਾਉਣ ਜਾ ਰਹੇ ਹਨ ਜਾਂ ਫਿਰ ਉਨ੍ਹਾਂ ਨੇ ਮਜ਼ਾਕ ‘ਚ ਹੀ ਇਹ ਗੱਲ ਆਖੀ ਹੈ । ਪਰ ਸਿੰਗਾ ਦੇ ਪ੍ਰਸ਼ੰਸਕ ਉਸਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਸਿੰਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਦੇ ਨਾਲ ਹੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਇੱਕ ਫ਼ਿਲਮ ਵੀ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਗਾ ਆਪਣੇ ਗਾਣਿਆਂ ਤੇ ਅਦਾਕਾਰੀ ਨੂੰ ਲੈ ਕੇ ਤਾਂ ਹਮੇਸ਼ਾ ਚਰਚਾ ਵਿੱਚ ਰਹੇ ਨੇ ਬਲਕਿ ਉਹ ਆਪਣੀ ਬੇਬਾਕੀ ਲਈ ਵੀ ਜਾਣੇ ਜਾਂਦੇ ਨੇ । ਜੇਕਰ ਸਿੰਗਾ ਨੇ ਇਸ ਤਰ੍ਹਾਂ ਦੀ ਪੋਸਟ ਪਾਈ ਏ ਤਾਂ ਕਿਹਾ ਜਾ ਸਕਦਾ ਏ ਕਿ ਸਿੰਗਾ ਛੇਤੀ ਲਾੜਾ ਬਣਨ ਵਾਲਾ ਹੈ ।
View this post on Instagram