ਕੀ ਆਪਣੇ ਸੰਗੀਤ ਲੇਬਲ 'ਕਾਲੀ ਦੋਨਾਲੀ ਮਿਊਜ਼ਿਕ' ਨੂੰ ਬੰਦ ਕਰਨ ਜਾ ਰਹੇ ਨੇ ਰੈਪਰ ਬੋਹੇਮੀਆ ? ਗਾਇਕ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼
ਕੀ ਆਪਣੇ ਸੰਗੀਤ ਲੇਬਲ 'ਕਾਲੀ ਦੋਨਾਲੀ ਮਿਊਜ਼ਿਕ' ਨੂੰ ਬੰਦ ਕਰਨ ਜਾ ਰਹੇ ਨੇ ਰੈਪਰ ਬੋਹੇਮੀਆ ? ਗਾਇਕ ਦੀ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼
Rapper Bohemia news: ਮਸ਼ਹੂਰ ਰੈਪਰ ਬੋਹੇਮੀਆ ਨੂੰ 'ਪੰਜਾਬੀ ਰੈਪ ਦੇ 'ਸਿਰਜਣਹਾਰ' ਵਜੋਂ ਜਾਣਿਆ ਜਾਂਦਾ ਹੈ। ਬੋਹੇਮੀਆ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਵਧੀਆ ਰੈਪ ਗੀਤ ਪੇਸ਼ ਕਰਨ ਲਈ ਜਾਣੇ ਜਾਂਦੇ ਹਨ। ਬੋਹੇਮੀਆ ਦੇ ਸੰਗੀਤ ਨੂੰ ਲੱਖਾਂ ਹੀ ਲੋਕ ਪਸੰਦ ਕਰਦੇ ਹਨ, ਪਰ ਹਾਲ ਹੀ ਵਿੱਚ ਗਾਇਕ ਵੱਲੋਂ ਕੀਤੀ ਗਈ ਇੱਕ ਪੋਸਟ ਵੇਖ ਕੇ ਫੈਨਜ਼ ਦੁਚਿੱਤੀ ਵਿੱਚ ਪੈ ਗਏ ਹਨ।
Image Source: Instagram
ਰੈਪਰ-ਗੀਤਕਾਰ ਬੋਹੇਮੀਆ ਨੇ ਹਾਲ ਹੀ ਵਿੱਚ ਆਪਣੇ ਪ੍ਰਸਿੱਧ ਮਿਊਜ਼ਿਕ ਲੇਬਲ, ਕਾਲੀ ਦੋਨਾਲੀ ਮਿਊਜ਼ਿਕ ਬਾਰੇ ਇੱਕ ਅਸਾਧਾਰਨ ਅਪਡੇਟ ਟਵੀਟ ਕੀਤਾ ਹੈ। ਉਨ੍ਹਾਂ ਨੇ ਇੱਕ ਖੋਪੜੀ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਕਾਲੀ ਦੋਨਾਲੀ ਮਿਊਜ਼ਿਕ 2002 - 2022'। ਇਹ KDM ਦੇ ਅੰਤ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ।
Kali Denali Music 2002 - 2022 pic.twitter.com/hd0FwvbvXs
— BOHEMIA (@iambohemia) September 20, 2022
ਬੋਹੇਮੀਆ ਦੀ ਇਸ ਟਵੀਟ ਨੂੰ ਵੇਖ ਫੈਨਜ਼ ਬੇਹੱਦ ਨਿਰਾਸ਼ ਹਨ। ਹੁਣ ਇਹ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਬੋਹੇਮੀਆ ਆਪਣੇ ਮਸ਼ਹੂਰ ਮਿਊਜ਼ਕ ਲੇਬਲ ਕਾਲੀ ਦੋਨਾਲੀ ਨੂੰ ਬੰਦ ਕਰਨ ਜਾ ਰਹੇ ਹਨ। ਖੋਪੜੀ ਦੀ ਤਸਵੀਰ ਬੋਹੇਮੀਆ ਦੀਆਂ ਐਲਬਮਾਂ ਵਿੱਚੋਂ ਇੱਕ, ਸਕਲ ਐਂਡ ਬੋਨਸ: ਦਿ ਫਾਈਨਲ ਚੈਪਟਰ ਨੂੰ ਦਰਸਾਉਂਦੀ ਹੈ, ਜਿਸ ਨੂੰ ਕਾਲੀ ਦੋਨਾਲੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਸੀ। ਫੋਟੋ ਵਿੱਚ ਕੁਝ ਸ਼ਬਦ ਵੀ ਲਿਖੇ ਗਏ ਹਨ। ਇਸ ਵਿੱਚ ਲਿਖਿਆ ਹੋਇਆ ਹੈ, ‘Memento Mori’। ‘Memento Mori’ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਮੂਲ ਅਰਥ ਹੈ 'ਯਾਦ ਰੱਖੋ ਕਿ ਇੱਕ ਦਿਨ ਤੁਸੀਂ ਮਰਨਾ ਹੈ'।
Image Source: Instagram
ਫਿਲਹਾਲ ਅਜੇ ਤੱਕ ਗਾਇਕ ਬੋਹੇਮੀਆ ਜਾਂ ਉਨ੍ਹਾਂ ਦੀ ਟੀਮ ਵੱਲੋਂ ਮਿਊਜ਼ਿਕ ਲੇਬਲ ਨੂੰ ਬੰਦ ਕਰਨ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਤ ਕਾਰਨ ਨਹੀਂ ਦੱਸਿਆ ਗਿਆ ਹੈ। ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਅਜਿਹਾ ਕਰਨ ਦੇ 2 ਸੰਭਵ ਕਾਰਨ ਹੋ ਸਕਦੇ ਹਨ।
ਪਹਿਲਾ ਇਹ ਕਿ ਬੋਹੇਮੀਆ ਨੇ ਮਿਊਜ਼ਿਕ ਕੰਪਨੀ ਛੱਡ ਦਿੱਤੀ ਹੈ ਅਤੇ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਨੇ ਪੂਰੀ ਕੰਪਨੀ ਬੰਦ ਕਰ ਦਿੱਤੀ ਹੈ। ਬੋਹੇਮੀਆ ਦੇ ਫੈਨਜ਼ ਇਸ ਖ਼ਬਰ ਤੋਂ ਨਿਰਾਸ਼ ਹਨ, ਪਰ ਉਹ ਇਹ ਵੀ ਕਿਆਸ ਲਾ ਰਹੇ ਹਨ ਕਿ ਸ਼ਾਇਦ ਬੋਹੇਮੀਆ ਸੰਗੀਤ ਤੋਂ ਰਿਟਾਇਰਮੈਂਟ ਲੈਣ ਵਾਲੇ ਹਨ, ਪਰ ਇਸ ਦੀ ਸੰਭਾਵਨਾ ਬੇਹੱਦ ਘੱਟ ਹੈ।
Image Source: Instagram
ਦੱਸ ਦਈਏ ਕਿ ਬੋਹੇਮੀਆ ਪੰਜਾਬੀ ਇੰਡਸਟਰੀ ਦੇ ਇੱਕ ਵੱਡੇ ਰੈਪਰ ਹਨ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਆਪਣਾ ਰੈਪ ਗਾਇਆ ਹੈ । ਜਿੱਥੇ ਉਹ ਬਿਹਤਰੀਨ ਰੈਪਰ ਹਨ, ਉੱਥੇ ਹੀ ਬਹੁਤ ਵਧੀਆ ਸ਼ਾਇਰ ਵੀ ਹਨ । ਉਹ ਅਕਸਰ ਆਪਣੀ ਸ਼ਾਇਰੀ ਦੇ ਨਾਲ ਲੋਕਾਂ ਦਾ ਦਿਲ ਜਿੱਤ ਲੈਦੇਂ ਹਨ। ਉਨ੍ਹਾਂ ਨੇ ਕਈ ਪੰਜਾਬੀ ਗਾਇਕਾਂ ਨਾਲ ਕੰਮ ਕੀਤਾ ਹੈ। ਲੋਕ ਉਨ੍ਹਾਂ ਦੇ ਰੈਪ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਇਸ ਦੇ ਚੱਲਦੇ ਹੀ ਮਹਿਜ਼ ਪੰਜਾਬ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਬੋਹੇਮੀਆ ਦੀ ਵੱਡੀ ਫੈਨ ਫਾਲੋਇੰਗ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
