ਰਣਬੀਰ ਕਪੂਰ ਤੇ ਆਯਾਨ ਮੁਖ਼ਰਜੀ ਨੇ ਅਚਾਨਕ ਥੀਏਟਰ ਪਹੁੰਚ ਕੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਸੈਲਫੀ ਲੈਣ ਲੱਗੀ ਫੈਨਜ਼ ਦੀ ਭੀੜ, ਵੇਖੋ ਵੀਡੀਓ

written by Pushp Raj | September 24, 2022 10:27am

Ranbir Kapoor news: ਬਾਲੀਵੁੱਡ ਅਦਾਕਾਰਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਬਾਈਕਾਟ ਟ੍ਰੈਂਡ ਝੱਲਣ ਦੇ ਬਾਵਜੂਦ ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਫੈਨਜ਼ ਨੂੰ ਸਰਪ੍ਰਾਈਜ਼ ਦੇਣ ਲਈ ਆਯਾਨ ਮੁਖਰਜ਼ੀ ਤੇ ਰਣਬੀਰ ਕਪੂਰ ਥੀਏਟਰ ਪਹੁੰਚੇ , ਜਿਥੇ ਵੱਡੀ ਗਿਣਤੀ 'ਚ ਫੈਨਜ਼ ਉਨ੍ਹਾਂ ਨਾਲ ਸੈਲਫੀ ਲੈਣ ਲਈ ਇੱਕਠੇ ਹੋ ਗਏ।

Image Source: Instagram

ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫ਼ਿਲਮ 'ਬ੍ਰਹਮਾਸਤਰ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਸ ਦੌਰਾਨ ਰਣਬੀਰ ਅਤੇ ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖ਼ਰਜੀ ਫੈਨਜ਼ ਨੂੰ ਸਰਪ੍ਰਾਈਜ਼ ਦੇਣ ਲਈ ਥੀਏਟਰ ਪਹੁੰਚੇ।

ਨੈਸ਼ਨਲ ਸਿਨੇਮਾ ਡੇਅ ਦੇ ਖ਼ਾਸ ਮੌਕੇ 'ਤੇ ਫੈਨਜ਼ ਲਈ ਰਣਬੀਰ ਅਤੇ ਅਯਾਨ ਦੀ ਸਰਪ੍ਰਾਈਜ਼ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਭਿਆਨੀ ਦੇ ਅਧਿਕਾਰਿਤ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤੇ ਹਨ।

Image Source: Instagram

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਰਣਬੀਰ ਕਪੂਰ ਤੇ ਅਯਾਨ ਮੁਖ਼ਰਜ਼ੀ ਮੁੰਬਈ ਦੇ ਇੱਕ ਥੀਏਟਰ ਵਿੱਚ ਸਪਾਟ ਹੋਏ। ਫੈਨਜ਼ ਦੋਹਾਂ ਨੂੰ ਅਚਾਨਕ ਵੇਖ ਕੇ ਹੈਰਾਨ ਰਹਿ ਗਏ। ਇਸ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਰਣਬੀਰ ਕਪੂਰ ਨਾਲ ਸੈਲਫੀ ਲੈਣਾ ਚਾਹੁੰਦੇ ਸਨ।

ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੋਹਾਂ ਨੂੰ ਦੇਖ ਕੇ ਫੈਨਜ਼ ਆਪਣੀਆਂ ਸੀਟਾਂ ਛੱਡ ਕੇ ਸੈਲਫੀ ਲੈਣ ਲਈ ਇਕੱਠੇ ਹੋ ਗਏ। ਇਸ ਧੱਕਾਮੁੱਕੀ ਹੋਣੀ ਸ਼ੁਰੂ ਹੋ ਗਈ ਤੇ ਇਸ ਵਿਚਾਲੇ ਕੁਝ ਲੋਕ ਜ਼ਮੀਨ 'ਤੇ ਡਿੱਗ ਪਏ। ਜਿਸ ਤੋਂ ਬਾਅਦ ਰਣਬੀਰ ਕਪੂਰ ਉਨ੍ਹਾਂ ਦੀ ਉੱਠਣ 'ਚ ਮਦਦ ਕਰਦੇ ਨਜ਼ਰ ਆਏ।

Image Source: Instagram

ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਨੂੰ ਗੁਜਰਾਤ ਦੀ ਇਹ ਡਿਸ਼ ਹੈ ਬੇਹੱਦ ਪਸੰਦ, ਅਦਾਕਾਰਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਦਿਲਚਸਪ ਕਿੱਸਾ

ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਜਮ ਕੇ ਰਣਬੀਰ ਕਪੂਰ ਦੀ ਤਾਰੀਫ ਕਰ ਰਹੇ ਹਨ। ਇਸ ਵੀਡੀਓ 'ਤੇ ਫੈਨਜ਼ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਰਣਬੀਰ ਲਈ ਡਿੱਗਣਾ।'

 

View this post on Instagram

 

A post shared by Viral Bhayani (@viralbhayani)

You may also like