ਕੀ ਗਾਇਕ ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਨਵੀਂ ਫ਼ਿਲਮ ! ਤਸਵੀਰਾਂ ਵਾਇਰਲ

Written by  Rupinder Kaler   |  March 20th 2021 01:18 PM  |  Updated: March 20th 2021 01:18 PM

ਕੀ ਗਾਇਕ ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਲਈ ਲੈ ਕੇ ਆ ਰਹੇ ਹਨ ਨਵੀਂ ਫ਼ਿਲਮ ! ਤਸਵੀਰਾਂ ਵਾਇਰਲ

ਗਾਇਕ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਫ਼ਿਲਮ ਅਤੇ ਗਾਣਿਆਂ ਦਾ ਹਮੇਸ਼ਾ ਹੀ ਇੰਤਜ਼ਾਰ ਰਹਿੰਦਾ ਹੈ । ਸ਼ਾਇਦ ਇਹ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ । ਕਿਉਂਕਿ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਬੂ ਮਾਨ ਕਿਸੇ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ ।ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ :

ਅਕਸ਼ੇ ਕੁਮਾਰ ਦੀ ਫ਼ਿਲਮ ਕੋਈ ਵੀ ਖਰੀਦਣ ਲਈ ਤਿਆਰ ਨਹੀਂ ਕਿਹਾ ਕੇ ਆਰ ਕੇ ਨੇ !

ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ ਬੱਬੂ ਮਾਨ ਨੇ ਕੁੜਤਾ ਪੰਜਾਮਾਂ ਪਾਇਆ ਹੋਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੇ 'ਅੜਬ' ਪੰਜਾਬੀ ਭਾਗ 2 ਦੀਆਂ ਖਾਸੀਆਂ ਉਡੀਕਾਂ ਹਨ। ਬੱਬੂ ਮਾਨ ਨੇ ਕਰੀਬ 7 ਮਹੀਨੇ ਪਹਿਲਾਂ ਆਪਣੇ ਯੂਟਿਊਬ ਚੈਨਲ 'ਤੇ ਅੜਬ ਪੰਜਾਬੀ ਰਿਲੀਜ਼ ਕੀਤਾ ਸੀ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸਦਾ ਦੂਜਾ ਭਾਗ ਵੀ ਆਏਗਾ।

ਬੱਬੂ ਮਾਨ ਪਿਛਲੇ ਦਿਨੀਂ ਕਿਸਾਨ ਅੰਦੋਲਨ ਵਿੱਚ ਕਾਫੀ ਸਰਗਰਮ ਰਹੇ ਹਨ । ਉਨ੍ਹਾਂ ਨੂੰ ਅਕਸਰ ਅੰਦੋਲਨ ਵਾਲੀ ਥਾਂ ਤੇ ਦੇਖਿਆ ਜਾਂਦਾ ਰਿਹਾ ਹੈ । ਬੱਬੂ ਮਾਨ ਨੇ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਕਿਸਾਨਾਂ ਦੀ ਜ਼ਿੰਦਗੀ ’ਤੇ ਫ਼ਿਲਮ ਬਨਾਉਣਾ ਚਾਹੁੰਦੇ ਹਨ ਸ਼ਾਇਦ ਇਹ ਪ੍ਰੋਜੈਕਟ ਵੀ ਕਿਸਾਨਾਂ ’ਤੇ ਹੋਵੇ ।

ਬੱਬੂ ਮਾਨ ਨੇ ਆਪਣੇ ਕਿਸੇ ਵੀ ਪ੍ਰੋਜੈਕਟ ਦਾ ਕੋਈ ਵੀ ਰਸਮੀ ਐਲਾਨ ਨਹੀਂ ਕੀਤਾ । ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਬੂ ਮਾਨ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network