ਕੀ ਵਿਆਹ ਕਰਵਾਉਣ ਜਾ ਰਹੀ ਹੈ ਛੋਟੇ ਪਰਦੇ ਦੀ ਕਵੀਨ ਏਕਤਾ ਕਪੂਰ !

written by Rupinder Kaler | December 16, 2020

ਏਕਤਾ ਕਪੂਰ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਵਿਚ ਰਹਿੰਦੀ ਹੈ । ਹਾਲ ਹੀ ਵਿੱਚ ਏਕਤਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਲੈ ਕੇ ਏਕਤਾ ਦੇ ਵਿਆਹ ਦੀ ਚਰਚਾ ਸ਼ੁਰੂ ਹੋ ਗਈ ਹੈ । ਏਕਤਾ ਕਪੂਰ ਨਾਲ ਤਸਵੀਰ 'ਚ ਨਜ਼ਰ ਆ ਰਹੇ ਮਿਸਟਰੀ ਮੈਨ ਦਾ ਨਾਂ ਤਨਵੀਰ ਬੁਕਵਾਲਾ ਹੈ ਜੋ ਇਕ ਪ੍ਰੋਡਕਸ਼ਨ ਕੰਪਨੀ ਦੇ ਕ੍ਰਿਏਟਿਵ ਡਾਇਰੈਕਟਰ ਹਨ ਤੇ ਏਕਤਾ ਨਾਲ ਕੰਮ ਕਰ ਚੁੱਕੇ ਹਨ। ਹੋਰ ਪੜ੍ਹੋ :

ekta_kapoor ਇੰਸਟਾਗ੍ਰਾਮ 'ਤੇ ਇਸ ਫੋਟੋ ਨਾਲ ਏਕਤਾ ਨੇ ਲਿਖਿਆ- ਹੋਰ ਅਸੀਂ ਉੱਥੇ ਪਹੁੰਚ ਗਏ। ਸਭ ਨੂੰ ਜਲਦ ਹੀ ਦੱਸਾਂਗੀ। ਇਸ ਫੋਟੋ 'ਤੇ ਕਈ ਸੇਲੇਬਸ ਤੇ ਫਾਲੋਅਰਜ਼ ਨੇ ਕਮੈਂਟ ਕੀਤੇ ਹਨ। ਏਕਤਾ ਨੇ ਇਹੀ ਫੋਟੋ ਟਵਿੱਟਰ 'ਤੇ ਵੀ ਪੋਸਟ ਕੀਤਾ ਹੈ ਜਿੱਥੇ ਫਾਲੋਅਰਜ਼ ਕਮੈਂਟ ਕਰ ਕੇ ਪੁੱਛ ਰਹੇ ਹਨ-ਕੀ ਵਿਆਹ ਕਰਵਾ ਰਹੇ ਹੋ? ਇਸ ਫੋਟੋ ਨੂੰ ਤਨਵੀਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕਰ ਕੇ ਲਿਖਿਆ-ਐਕਸਾਈਟਮੈਂਟ ਐਂਡ ਸਟੇਬਲਿਟੀ । ਕੁਝ ਮਹੀਨੇ ਪਹਿਲਾਂ ਵੀ ਤਨਵੀਰ ਨੇ ਏਕਤਾ ਨਾਲ ਲਗਪਗ ਅਜਿਹੀ ਹੀ ਫੋਟੋ ਸ਼ੇਅਰ ਕੀਤੀ ਸੀ। ਏਕਤਾ ਨੇ ਪਹਿਲੀ ਵਾਰ ਤਨਵੀਰ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
 
View this post on Instagram
 

A post shared by Erk❤️rek (@ektarkapoor)

0 Comments
0

You may also like