
ਮੀਨਾਕਸ਼ੀ ਸ਼ੇਸ਼ਾਧਰੀ (Meenakshi Seshadri) ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ । ਜਿਸ ‘ਚ ਅਦਾਕਾਰਾ (Actress) ਨੂੰ ਪਛਾਨਣਾ ਵੀ ਮੁਸ਼ਕਿਲ ਹੋ ਗਿਆ ਹੈ । ਤਸਵੀਰ ‘ਚ ਮੀਨਾਕਸ਼ੀ ਸ਼ੇਸ਼ਾਧਰੀ ਨੂੰ ਪਛਾਨਣਾ ਵੀ ਮੁਸ਼ਕਿਲ ਹੈ । ਦੱਸ ਦਈਏ ਕਿ ਮੀਨਾਕਸ਼ੀ ਸ਼ੇਸ਼ਾਧਰੀ ਬਾਲੀਵੁੱਡ (Bollywood) ਦੀ ਚਕਾਚੌਂਧ ਤੋਂ ਦੂਰ ਬਹੁਤ ਹੀ ਸਾਦਗੀ ਭਰੀ ਜ਼ਿੰਦਗੀ ਜਿਉਂ ਰਹੀ ਹੈ । ਉਹ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਵਿਦੇਸ਼ ‘ਚ ਸਮਾਂ ਬਿਤਾ ਰਹੀ ਹੈ ।

ਹੋਰ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਦਰਸ਼ਨ ਕਰੋ ਗੁਰਦੁਅਰਾ ਸ਼ੀਸ਼ ਮਹਿਲ ਸਾਹਿਬ ਦੇ
ਮੀਨਾਕਸ਼ੀ ਸ਼ੇਸ਼ਾਧਰੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਖੂਬ ਪਿਆਰ ਲੁਟਾ ਰਹੇ ਹਨ । ਮੀਨਾਕਸ਼ੀ ਨੇ ਆਪਣੇ ਕਰੀਅਰ ‘ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਦਾਮਿਨੀ, ਘਾਤਕ, ਹੀਰੋ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਮੀਨਾਕਸ਼ੀ ਹਰ ਵੱਡੇ ਅਦਾਕਾਰ ਦੇ ਨਾਲ ਕੰਮ ਕਰ ਚੁੱਕੀ ਹੈ । ਉਨ੍ਹਾਂ ਨੇ ਹਰੀਸ਼ ਮੈਸੂਰ ਦੇ ਨਾਲ ਵਿਆਹ ਕਰਵਾਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਅਤੇ ਬਾਲੀਵੁੱਡ ਨੂੰ ਅਲਵਿਦਾ ਆਖ ਦਿੱਤਾ । ਕਈ ਹਿੱਟ ਫ਼ਿਲਮਾਂ ਦੇਣ ਵਾਲੀ ਮੀਨਾਕਸ਼ੀ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਤੋਂ ਦੂਰ ਹੈ । ਉਹ ਆਖਰੀ ਵਾਰ 1996 ਵਿੱਚ ਆਈ ਫ਼ਿਲਮ ਘਾਤਕ ਵਿੱਚ ਦਿਖਾਈ ਦਿੱਤੀ ਸੀ ।
View this post on Instagram
ਦਰਅਸਲ ਉਹ ਇੱਕ ਡਾਇਰੈਕਟਰ ਦੇ ਲਵ-ਪਰਪੋਜਲ ਤੋਂ ਏਨਾਂ ਡਰ ਗਈ ਸੀ ਕਿ ਉਹਨਾਂ ਨੇ ਬਾਲੀਵੁੱਡ ਇੰਡਸਟਰੀ ਤਾਂ ਕੀ ਦੇਸ਼ ਹੀ ਛੱਡ ਦਿੱਤਾ ਸੀ । ਇਸ ਤੋਂ ਬਾਅਦ ਉਹ ਕਦੇ ਵੀ ਦੇਸ਼ ਵਾਪਿਸ ਨਹੀਂ ਆਈ । ਮੀਨਾਕਸ਼ੀ ਫ਼ਿਲਹਾਲ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿ ਰਹੀ ਹੈ । ਮੀਨਾਕਸ਼ੀ ਇੱਥੇ ਆਪਣਾ ਡਾਂਸ ਸਕੂਲ ਚਲਾ ਰਹੀ ਹੈ । ਜਦੋਂ ਮੀਨਾਕਸ਼ੀ ਟੌਪ ਦੀ ਹੀਰੋਇਨ ਸੀ ਉਦੋਂ ਉਹਨਾਂ ਦਾ ਨਾਂਅ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਨਾਲ ਜੋੜਿਆ ਜਾਂਦਾ ਸੀ ।