ਫ਼ਿਲਮ ਦੇਵਦਾਸ ਨੂੰ 20 ਸਾਲ ਹੋਏ ਪੂਰੇ, ਜਾਣੋਂ ਸ਼ਾਹਰੁਖ ਖ਼ਾਨ ਲਈ ਧੋਤੀ ਕਿਵੇਂ ਬਣ ਗਈ ਸੀ ਮੁਸਬੀਤ

written by Shaminder | July 13, 2022

ਦੇਵਦਾਸ (Devdas) ਫ਼ਿਲਮ ਨੂੰ ਰਿਲੀਜ਼ ਹੋਏ ਪੂਰੇ 20 ਸਾਲ ਹੋ ਚੁੱਕੇ ਹਨ । ਇਸ ਫ਼ਿਲਮ ‘ਚ ਸ਼ਾਹਰੁਖ ਖ਼ਾਨ,(Shahrukh khan)  ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ, ਕਿਰਣ ਖੇਰ ਸਣੇ ਕਈ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 12  ਜੁਲਾਈ  2002 ‘ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਸ਼ਾਨਦਾਰ ਸੈੱਟ ਦੇ ਨਾਲ-ਨਾਲ ਵਧੀਆ ਸਿਨੇਮਾਟੋਗ੍ਰਾਫੀ ਦੇ ਲਈ ਵੀ ਜਾਣਿਆ ਜਾਂਦਾ ਹੈ ।

Aishwarya rai- image From youTube

ਹੋਰ ਪੜ੍ਹੋ : ਖਤਰੋਂ ਕੇ ਖਿਲਾੜੀ ਦੇ ਟਾਸਕ ਦੌਰਾਨ ਵਿਗੜੀ ਚੇਤਨਾ ਪਾਂਡੇ ਦੀ ਸਿਹਤ, ਇਸ ਚੀਜ਼ ਨੂੰ ਵੇਖ ਨਿਕਲੀਆਂ ਚੀਕਾਂ

ਇਸ ਫ਼ਿਲਮ ‘ਚ ਸ਼ਾਹਰੁਖ ਖ਼ਾਨ ਅਤੇ ਦੋਵੇਂ ਹੀਰੋਇਨਾਂ ਮਾਧੁਰੀ ਦੀਕਸ਼ਿਤ ਅਤੇ ਐਸ਼ਵਰਿਆ ਰਾਏ ਨੂੰ ਰਿਵਾਇਤੀ ਪਹਿਰਾਵੇ ‘ਚ ਕਾਫੀ ਪਸੰਦ ਕੀਤਾ ਗਿਆ ਸੀ । ਪਰ ਸ਼ਾਹਰੁਖ ਖ਼ਾਨ ਦੇ ਲਈ ਉਨ੍ਹਾਂ ਦੀ ਧੋਤੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਸੀ । ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਵਾਰ ਵਾਰ ਸ਼ਾਹਰੁਖ ਦੀ ਧੋਤੀ ਖੁੱਲ ਜਾਂਦੀ ਸੀ ।

Madhuri dixit image from Youtube

ਹੋਰ ਪੜ੍ਹੋ : ਹੱਥ ‘ਚ ਟੈਲੀਫੋਨ ਫੜੀ ਬੈਠੀ ਇਹ ਕੁੜੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਕੀ ਤੁਸੀਂ ਪਛਾਣਿਆ ?

ਜਿਸ ਕਾਰਨ ਉਸ ਨੂੰ ਸ਼ੂਟਿੰਗ ਦੇ ਦੌਰਾਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ । ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’, ‘ਕੁਛ ਕੁਛ ਹੋਤਾ ਹੈ’, ‘ਦੇਵਦਾਸ’, ‘ਦਿਲ ਸੇ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

Shahrukh khan

ਜਲਦ ਹੀ ਸ਼ਾਹਰੁਖ ਖ਼ਾਨ ਫ਼ਿਲਮ ‘ਪਠਾਣ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਗਵਾਉਣਗੇ । ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੀ ਬਣਿਆ ਹੋਇਆ ਹੈ ਅਤੇ ਉਹ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ ।

 

View this post on Instagram

 

A post shared by Shah Rukh Khan (@iamsrk)

You may also like