ਪੰਜਾਬੀ ਗਾਣੇ ਸੁਣਨ ਵਾਲਿਆਂ ਲਈ ਹੈ ਚੈਲੇਂਜ, ਤਸਵੀਰ ‘ਚ ਦੱਸੋ ਕਿਹੜੀ ਹੈ ਅੱਜ ਦੀ ਮਸ਼ਹੂਰ ਗਾਇਕਾ

Written by  Rupinder Kaler   |  March 27th 2020 04:20 PM  |  Updated: March 27th 2020 04:33 PM

ਪੰਜਾਬੀ ਗਾਣੇ ਸੁਣਨ ਵਾਲਿਆਂ ਲਈ ਹੈ ਚੈਲੇਂਜ, ਤਸਵੀਰ ‘ਚ ਦੱਸੋ ਕਿਹੜੀ ਹੈ ਅੱਜ ਦੀ ਮਸ਼ਹੂਰ ਗਾਇਕਾ

ਲਾਕਡਾਊਨ ਕਰਕੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਿਤਾਰੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰਕੇ ਬੈਠੇ ਹੋਏ ਹਨ । ਇਹਨਾਂ ਸਿਤਾਰਿਆਂ ਨੂੰ ਘਰ ਵਿੱਚ ਸਮਾਂ ਗੁਜ਼ਾਰਨਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ ਹੈ, ਪਰ ਇਸ ਦੇ ਬਾਵਜੂਦ ਸਿਤਾਰੇ ਆਪਣੇ ਘਰਾਂ ਵਿੱਚੋਂ ਬਾਹਰ ਕਦਮ ਨਹੀਂ ਰੱਖ ਰਹੇ, ਇਹ ਸਿਤਾਰੇ ਆਮ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਘਰਾਂ ਵਿੱਚ ਰਹਿਣ ।

https://www.instagram.com/p/B-O2tvaD7BT/?utm_source=ig_web_copy_link

ਇਸ ਸਭ ਦੇ ਚਲਦੇ ਗਾਇਕਾ ਸੁਨੰਦਾ ਸ਼ਰਮਾ ਵੀ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਤੇ ਘਰ ਵਿੱਚ ਰਹਿਣ ਦੀ ਅਪੀਲ ਕਰ ਰਹੀ ਹੈ । ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਆਪਣੀਆਂ ਪੁਰਾਣੀਆਂ ਯਾਦਾਂ ਵੀ ਤਾਜਾ ਕਰ ਰਹੀ ਹੈ ।

https://www.instagram.com/p/B-Mmx5oDyF2/

ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਤਿੰਨ ਬੱਚੇ ਦਿਖਾਈ ਦੇ ਰਹੇ ਹਨ । ਸੁਨੰਦਾ ਨੇ ਲਾਲ ਡ੍ਰੈੱਸ ਪਹਿਨੀ ਹੋਈ ਹੈ ।ਲੱਗਦਾ ਹੈ ਕਿ ਸੁਨੰਦਾ ਦੇ ਬਚਪਨ ਦੀ ਇਹ ਤਸਵੀਰ ਉਸ ਦੇ ਸਕੂਲ ਦੀ ਹੈ । ਇਸ ਤਸਵੀਰ ਨੂੰ ਸੁਨੰਦਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B-KHD0DDL1s/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network