ਜੈਕੀ ਸ਼ਰੌਫ ਦੇ ਮੈਕਅਪ ਆਰਟਿਸਟ ਦਾ ਹੋਇਆ ਦਿਹਾਂਤ, ਪਾਈ ਭਾਵੁਕ ਪੋਸਟ

written by Rupinder Kaler | May 18, 2021

ਅਦਾਕਾਰ ਜੈਕੀ ਸ਼ਰੌਫ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਟਵੀਟ ਕੀਤਾ ਹੈ । ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਮੇਕਅਪ ਆਰਟਿਸਟ ਸ਼ਸ਼ੀ ਸਾਤਮ ਦਾ ਦਿਹਾਂਤ ਹੋ ਗਿਆ ਹੈ ।

jackie shroff Pic Courtesy: Instagram
ਹੋਰ ਪੜ੍ਹੋ : ਪਿਉ-ਪੁੱਤ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦਾ ਅੰਮ੍ਰਿਤ ਮਾਨ ਦਾ ਨਵਾਂ ਗੀਤ ‘Baapu’ ਹੋਇਆ ਰਿਲੀਜ਼, ਹਰ ਕਿਸੇ ਨੂੰ ਆ ਰਿਹਾ ਹੈ ਖੂਬ ਪਸੰਦ,ਦੇਖੋ ਵੀਡੀਓ
Tiger Shroff Pic Courtesy: Instagram
ਜੈਕੀ ਸ਼ਸ਼ੀ ਦੇ ਦਿਹਾਂਤ ਤੇ ਅਫਸੋਸ ਜਾਹਿਰ ਕਰਦੇ ਹੋਏ ਕਿਹਾ ਕਿ “ਸ਼ਸ਼ੀਦਾਦਾ – ਹਮੇਸ਼ਾ ਮੇਰੇ ਦਿਲ ਦੇ ਗਹਿਰੇ ਕੋਨੇ ਵਿੱਚ ਰਹਿਣਗੇ “ਮੇਰੇ ਮੇਕਅਪ ਮੈਨ ਜੋ 37 ਸਾਲਾਂ ਤੋਂ ਮੇਰੇ ਨਾਲ ਸਨ, ਉਹਨਾਂ ਦਾ ਦੇਹਾਂਤ ਹੋ ਗਿਆ,” । ਉਸਨੇ ਆਪਣੇ ਨਾਲ ਇੱਕ ਤਸਵੀਰ ਵੀ ਪੋਸਟ ਕੀਤੀ ਹੈ।
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਕੀ ਲਗਭਗ ਚਾਰ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਸਰਗਰਮ ਹਨ । ਓਦੋਂ ਤੋਂ ਹੀ ਸ਼ਸ਼ੀ ਉਹਨਾ ਦੇ ਨਾਲ ਕੰਮ ਕਰਦਾ ਆ ਰਿਹਾ ਸੀ । ਜੈਕੀ ਨੇ ਰਾਮ ਲਖਨ, ਯੁੱਧ, ਕਰਮਾ, ਪਰਿਂਦਾ, ਤ੍ਰਿਦੇਵ, ਕਾਲਾ ਬਾਜ਼ਾਰ, ਵਰਦੀ, 100 ਦਿਨ, ਅੰਗਾਰ, ਖਲਨਾਇਕ, ਰੰਗੀਲਾ,  ਬੰਧਨ ਸਮੇਤ ਕਈ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।

0 Comments
0

You may also like