ਗਾਇਕ ਕੁਲਬੀਰ ਝਿੰਜਰ ਦੀ ਪਾਲੀਵੁੱਡ ਵਿੱਚ ਐਂਟਰੀ, ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ 

written by Rupinder Kaler | January 09, 2019

ਪੰਜਾਬੀ ਗਾਇਕ ਕੁਲਬੀਰ ਝਿੰਜਰ ਛੇਤੀ ਹੀ ਪਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੇ ਹਨ । ਉਹਨਾਂ ਦੀ ਪਹਿਲੀ ਫੀਚਰ ਫਿਲਮ ਦੀ ਪਹਿਲੀ ਲੁੱਕ ਸਾਹਮਣੇ ਆਈ ਹੈ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫਿਲਮ ਦਾ ਨਾਂ ਜੱਗਾ ਹੈ ।ਇਸ ਫਿਲਮ ਦੀ ਕਹਾਣੀ ਸ਼ੈਰੀ ਉੱਪਲ ਨੇ ਲਿਖੀ ਹੈ ਤੇ ਇਹ ਫਿਲਮ ਉਹਨਾਂ ਦੇ ਹੀ ਨਿਰਦੇਸ਼ਨ ਹੇਠ ਬਣ ਰਹੀ ਹੈ । ਇਸ ਫਿਲਮ ਨੂੰ ਰਾਜਨ ਬੱਤਰਾ, ਗੁਰਪ੍ਰੀਤ ਸਿੰਘ ਭੁੱਲਰ ਬਲਜੀਤ ਸਿੰਘ ਸਿੱਧੂ ਪ੍ਰੋਡਿਊਸ ਕਰ ਰਹੇ ਹਨ ।

kulbir-jhinjer kulbir-jhinjer

ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਕੁਲਬੀਰ ਝਿੰਜਰ ਹੀ ਦਿਖਾਈ ਦੇਣਗੇ । ਇਸ ਫਿਲਮ ਦਾ ਪੋਸਟਰ ਕੁਲਬੀਰ ਝਿੰਜਰ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਪੋਸਟਰ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਝਿੰਜਰ ਨੇ ਲਿਖਿਆ ਹੈ ਕਿ ‘Sat sri akal ji , waheguru da bahut bahut shukrana, apni debut movie “ jagga” da first poster tuhade sab de rubru a ji ,jive tusi sab music albums nu pyar dita , umeed a tusi oda hi movie nu pyar devoge. Kro dabb k share ,hun pass ja fail krna tuhade hath, tuhade sab de pyar di umeed vich’ ਸੋ ਫਿਲਮ ਜੱਗਾ ਰਾਹੀਂ ਕੁਲਬੀਰ ਝਿੰਜਰ ਪਾਲੀਵੁੱਡ ਵਿੱਚ ਛੇਤੀ ਐਂਟਰੀ ਕਰਨ ਜਾ ਰਹੇ ਹਨ ।

Kulbir Jhinjer Kulbir Jhinjer

ਪਰ ਜੇਕਰ ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗਾਣੇ ਦੇ ਚੁੱਕੇ ਹਨ । ਉਹਨਾਂ ਦੇ ਗਾਣਿਆਂ ਨੂੰ ਲੋਕ ਖੂਬ ਪਸੰਦ ਕਰਦੇ ਹਨ ।

https://www.youtube.com/watch?v=7dEx0e1m7-A

You may also like