ਜੱਗੀ ਖੰਨੇ ਵਾਲਾ ਦਾ ਨਵਾਂ ਗੀਤ ‘Combination’ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | October 28, 2021

ਪੰਜਾਬੀ ਮਿਊਜ਼ਿਕ ਜਗਤ ਦਾ ਉਭਰਦਾ ਹੋਇਆ ਨਵਾਂ ਪੰਜਾਬੀ ਗਾਇਕ ਜੱਗੀ ਖੰਨੇ ਵਾਲਾ (Jaggi Khanne Wala) ਵਾਲਾ ਆਪਣੇ ਨਵੇਂ ਗੀਤ ਕੰਬੀਨੇਸ਼ਨ (Combination) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ। ਇਸ ਗੀਤ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ਇਸ ਗੀਤ ਨੂੰ ਐਕਸਕਲਿਉਸਿਵ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉੱਤੇ ਚਲਾਇਆ ਜਾ ਰਿਹਾ ਹੈ।

ਹੋਰ ਪੜ੍ਹੋ : ਸੰਨੀ ਲਿਓਨ ਨੇ ਹਰੇ ਰੰਗ ਦੀ ਸਾੜ੍ਹੀ 'ਚ ਸ਼ੇਅਰ ਕੀਤੀਆਂ ਆਪਣੀਆਂ ਗਲੈਮਰਸ ਤਸਵੀਰਾਂ, 'ਬੇਬੀ ਡੌਲ' ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਕਰ ਰਹੇ ਨੇ ਤਾਰੀਫਾਂ

feautre image of new song combination sung by jaggi khanne wala

ਇਸ ਤੋਂ ਇਲਾਵਾ ਗੀਤ ਨੂੰ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਗਾਇਕ ਜੱਗੀ ਮੁਟਿਆਰ ਦੀ ਸੁੰਦਰਤਾ ਦੀ ਤਾਰੀਫਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੈ। ਇਸ ਗੀਤ ਦੇ ਬੋਲ Fateh Shergill ਨੇ ਲਿਖੇ ਹਨ ਅਤੇ Stanger ਨੇ ਮਿਊਜ਼ਿਕ ਦਿੱਤਾ ਹੈ। HD Singh ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਗੀਤ ਦੇ ਵੀਡੀਓ 'ਚ ਜੱਗੀ ਖੰਨੇ ਵਾਲਾ ਦੇ ਨਾਲ ਪੰਜਾਬੀ ਮਾਡਲ Ankita Saili ਅਤੇ ਕੁਝ ਹੋਰ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। PTC Records ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ।

feautre image of new song combination sung by jaggi khanne wala

ਹੋਰ ਪੜ੍ਹੋ : ਮੇਹਰ ਬੇਦੀ ਆਪਣੇ ਪਾਪਾ ਅੰਗਦ ਬੇਦੀ ਦੇ ਲਿਪਸਟਿਕ’ ਲਾ ਕੇ ਮੇਕਅੱਪ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਪਿਆਰਾ ਜਿਹਾ ਵੀਡੀਓ

ਜੇ ਗੱਲ ਕਰੀਏ ਪੀਟੀਸੀ ਰਿਕਾਰਡਜ਼ ਦੀ ਤਾਂ ਇਸ ਲੇਬਲ ਦੇ ਹੇਠ ਪਹਿਲਾਂ ਵੀ ਕਈ ਨਾਮੀ ਸਿੰਗਰਾਂ ਅਤੇ ਨਵੇਂ ਉਭਰਦੇ ਹੋਏ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਹਨ। ਪੀਟੀਸੀ ਰਿਕਾਰਡ ਦੇ ਲੇਬਲ ਹੇਠ ਕੰਠ ਕਲੇਰ, ਸੁਦੇਸ਼ ਕੁਮਾਰੀ, ਖਾਨ ਸਾਬ, ਹੰਸ ਰਾਜ ਹੰਸ, ਮਾਸਟਰ ਸਲੀਮ ਅਤੇ ਕਈ ਹੋਰ ਗਾਇਕਾਂ ਦੇ ਗੀਤ ਰਿਲੀਜ਼ ਹੋ ਚੁੱਕੇ ਹਨ।

You may also like