ਸ਼੍ਰੀ ਦੇਵੀ ਦੀ ਬਰਸੀ ‘ਤੇ ਮਾਂ ਨੂੰ ਯਾਦ ਕਰਕੇ ਭਾਵੁਕ ਹੋਈ ਜਾਨ੍ਹਵੀ ਅਤੇ ਖੁਸ਼ੀ ਕਪੂਰ, ਤਸਵੀਰ ਕੀਤੀ ਸਾਂਝੀ

written by Shaminder | February 24, 2022

ਅੱਜ ਸ਼੍ਰੀ ਦੇਵੀ (SriDevi) ਦੀ ਬਰਸੀ (Death Anniversary) ਹੈ । ਇਸ ਮੌਕੇ ‘ਤੇ ਸ਼੍ਰੀ ਦੇਵੀ ਦੀਆਂ ਦੋਵਾਂ ਧੀਆਂ ਨੇ ਮਾਂ ਦੇ ਨਾਲ ਅਣਵੇਖੀ ਤਸਵੀਰ ਸਾਂਝੀ ਕੀਤੀ ਹੈ । ਅੱਜ ਦੇ ਦਿਨ ਹੀ ਸ਼੍ਰੀ ਦੇਵੀ ਦਾ ਦਿਹਾਂਤ ਹੋ ਗਿਆ ਸੀ । ਖੁਸ਼ੀ ਅਤੇ ਜਾਨ੍ਹਵੀ ਕਪੂਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਹਨ । ਜਾਨ੍ਹਵੀ ਕਪਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਸ਼੍ਰੀ ਦੇਵੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ‘ਚ ਜਾਨ੍ਹਵੀ ਸ਼੍ਰੀ ਦੇਵੀ ਦੀ ਗੋਦ ‘ਚ ਬੈਠੀ ਹੋਈ ਹੈ ਅਤੇ ਖੇਡਦੀ ਨਜ਼ਰ ਆ ਰਹੀ ਹੈ । ਮਾਂ ਧੀ ਦੋਵਾਂ ਨੇ ਹੀ ਇੱਕੋ ਜਿਹੀ ਡਰੈੱਸ ਪਾਈ ਹੋਈ ਹੈ ।

sri devi with daughter image From instagram

ਹੋਰ ਪੜ੍ਹੋ : ਅਫਸਾਨਾ ਖਾਨ ਦੇ ਵਿਆਹ ਦਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਾਨ੍ਹਵੀ ਨੇ ਇਸ ਦੇ ਨਾਲ ਹੀ ਇੱਕ ਭਾਵੁਕ ਨੋਟ ਵੀ ਲਿਖਿਆ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਹਾਲੇ ਵੀ ਆਪਣੇ ਜੀਵਨ ਦਾ ਹਰ ਪਲ ਤੁਹਾਡੇ ਨਾਲ ਬਿਤਾਉਣਾ ਚਾਹੁੰਦੀ ਹਾਂ, ਪਰ ਅਜਿਹਾ ਨਹੀਂ ਹੋ ਸਕਦਾ, ਪਰ ਮੈਨੂੰ ਇਸ ਗੱਲ ਤੋਂ ਵੀ ਨਰਾਜ਼ ਤੇ ਦੁਖੀ ਹਾਂ ਕਿ ਤੁਹਾਡੇ ਤੋਂ ਬਗੈਰ ਇੱਕ ਹੋਰ ਸਾਲ ਬੀਤ ਗਿਆ ਹੈ’। ਇਸ ਤੋਂ ਇਲਾਵਾ ਜਾਨ੍ਹਵੀ ਨੇ ਹੋਰ ਵੀ ਬਹੁਤ ਕੁਝ ਲਿਖਿਆ । ਪ੍ਰਸ਼ੰਸਕ ਵੀ ਇਸ ਪੋਸਟ ‘ਤੇ ਭਾਵੁਕ ਹੋ ਰਹੇ ਹਨ ।

sri devi with khushi kapoor image From instagram

ਦੱਸ ਦਈਏ ਕਿ ਦੁਬਈ ਸ਼੍ਰੀ ਦੇਵੀ ਨੂੰ ਬਾਥ ਟੱਬ ‘ਚ ਡਿੱਗਿਆ ਪਾਇਆ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਅਦਾਕਾਰਾ ਨੂੰ ਮ੍ਰਿਤਕ ਐਲਾਨ ਦਿੱਤਾ ਸੀ ।ਦੱਸ ਦਈਏ ਕਿ ਬੋਨੀ ਕਪੂਰ ਦੇ ਨਾਲ ਸ਼੍ਰੀ ਦੇਵੀ ਨੇ ਵਿਆਹ ਕਰਵਾਇਆ ਸੀ ।ਬੋਨੀ ਕਪੂਰ ਦਾ ਦੂਜਾ ਵਿਆਹ ਸੀ । ਮਰਹੂਮ ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਜਿਸ ‘ਚ ਮਿਸਟਰ ਇੰਡੀਆ, ਚਾਲਬਾਜ਼, ਚਾਂਦਨੀ, ਖੁਦਾ ਗਵਾਹ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।

 

View this post on Instagram

 

A post shared by Janhvi Kapoor (@janhvikapoor)

 

You may also like