ਵਿਦੇਸ਼ੀ ਬੱਚਾ ਕਰ ਰਿਹਾ ਜਪੁਜੀ ਸਾਹਿਬ ਦਾ ਪਾਠ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ

Written by  Shaminder   |  June 16th 2021 01:27 PM  |  Updated: June 16th 2021 01:27 PM

ਵਿਦੇਸ਼ੀ ਬੱਚਾ ਕਰ ਰਿਹਾ ਜਪੁਜੀ ਸਾਹਿਬ ਦਾ ਪਾਠ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ

ਖਾਲਸਾ ਏਡ ਵੱਲੋਂ ਇੱਕ ਵੀਡੀਓ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ‘ਚ ਇੱਕ ਵਿਦੇਸ਼ੀ ਬੱਚਾ ਜਪੁਜੀ ਸਾਹਿਬ ਜੀ ਦਾ ਪਾਠ ਕਰਦੇ ਹੋਏ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦੋ ਬੱਚੇ ਨਜ਼ਰ ਆ ਰਹੇ ਹਨ । ਇੱਕ ਬੱਚਾ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਜਦੋਂਕਿ ਦੂਜਾ ਨੱਚਦਾ ਹੋਇਆ ਇਸ ਪਾਠ ਦਾ ਅਨੰਦ ਮਾਣ ਰਿਹਾ ਹੈ ।

Children Image From Instagram

ਹੋਰ ਪੜ੍ਹੋ : ਮਸ਼ਹੂਰ ਸੀਰੀਅਲ ਰਮਾਇਣ ‘ਚ ਆਰਿਆ ਸੁਮੰਤ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰਸ਼ੇਖਰ ਦਾ ਦਿਹਾਂਤ 

Image From Instagram

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਹਰ ਕੋਈ ਇਸ ਬੱਚੇ ਦੀ ਤਾਰੀਫ ਕਰ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਵੀ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਅਤੇ ਗੁਰਬਾਣੀ ਨਾਲ ਬੱਚਿਆਂ ਦੇ ਇਸ ਪ੍ਰੇਮ ਨੂੰ ਵੇਖ ਕੇ ਹਰ ਕੋਈ ਤਾਰੀਫ ਕਰ ਰਿਹਾ ਹੈ ।

Children Image From Instagram

ਖਾਲਸਾ ਏਡ ਨੇ ਵੀ ਇਨ੍ਹਾਂ ਬੱਚਿਆਂ ਦੀ ਸ਼ਲਾਘਾ ਕੀਤੀ ਹੈ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਕਈ ਅਜਿਹੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਵੀਡੀਓਜ਼ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।

 

View this post on Instagram

 

A post shared by Khalsa Aid (UK) (@khalsa_aid)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network