ਜੱਸ ਬਾਜਵਾ ਦਾ ਨਵਾਂ ਗੀਤ ‘ਜਿੰਨੀ ਸੋਹਣੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 06, 2021

ਜੱਸ ਬਾਜਵਾ  (Jass Bajwa )ਦਾ ਨਵਾਂ ਗੀਤ ‘ਜਿੰਨੀ ਸੋਹਣੀ’  (Jinni Sohni )ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਯੇ ਪਰੂਫ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਪਲਾਨੈਂਟ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਸੁਨੱਖੀ ਮੁਟਿਆਰ ਦੀ ਗੱਲ ਕੀਤੀ ਗਈ ਜੋ ਕਿ ਆਪਣਾ ਪ੍ਰੇਮੀ ਵੀ ਅਜਿਹਾ ਹੀ ਭਾਲਦੀ ਹੈ ਜੋ ਕਿ ਆਪਣਾ ਹਾਣੀ ਵੀ ਓਨਾਂ ਹੀ ਸੁਨੱਖਾ ਭਾਲਦੀ ਹੈ ਜਿੰਨੀ ਕਿ ਉਹ ਖੁਦ ਸੋਹਣੀ ਹੈ ।

Jass Bajwa Song -min Image From Jass Bajwa Song -min

ਹੋਰ ਪੜ੍ਹੋ : ਅਦਾਕਾਰ ਪ੍ਰਿੰਸ ਕੰਵਲਜੀਤ ਨੇ ਆਪਣੀ ਫ਼ਿਲਮ ‘ਪੰਛੀ’ ਦਾ ਨਵਾਂ ਪੋਸਟਰ ਕੀਤਾ ਸਾਂਝਾ

ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਜੱਸ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਦੱਸ ਦਈਏ ਕਿ ਜੱਸ ਬਾਜਵਾ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ।

Jass Bajwa,, -min Image From Jass Bajwa Song

ਉਹ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਹੈ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਨ ।ਉਨ੍ਹਾਂ ਨੇ ਕਿਸਾਨਾਂ ਨੂੰ ਸਮਰਪਿਤ ਕਈ ਗੀਤ ਵੀ ਹੁਣ ਤੱਕ ਕੱਢੇ ਹਨ । ਉਹ ਕਿਸਾਨਾਂ ਦਾ ਪਹਿਲੇ ਦਿਨ ਤੋਂ ਹੀ ਸਮਰਥਨ ਕਰ ਰਹੇ ਹਨ ।

 

0 Comments
0

You may also like