
ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਹਥਿਆਰਾਂ ਵਾਲੇ ਗੀਤ ਨਾਂ ਗਾਉਂਣ ਦੀ ਗੱਲ ਆਖੀ ਸੀ। ਇਸ ਨੂੰ ਲੈ ਕੇ ਕੁਝ ਯੂਜ਼ਰਸ ਵੱਲੋਂ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ ਸੀ। ਹੁਣ ਆਪਣੇ ਇਸ ਬਿਆਨ ਨੂੰ ਲੈ ਕੇ ਜਸਬੀਰ ਜੱਸੀ ਨੇ ਮੁਆਫੀ ਮੰਗੀ ਹੈ।

ਹੁਣ ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ, "ਮੁਆਫੀ ਜੇ ਕਿਸੇ ਦੇ ਦਿਲ ਠੇਸ ਪਹੁੰਚਾ ਤਾਂ #SidhuMosseWala #punjabimusic #Punjab"
ਇਸ ਵੀਡੀਓ ਦੇ ਵਿੱਚ ਜਸਬੀਰ ਜੱਸੀ ਸਰੋਤਿਆਂ ਦੇ ਨਾਲ ਲਾਈਵ ਚੈਟ ਰਾਹੀਂ ਰੁਬਰੂ ਹੋਏ ਤੇ ਆਪਣੇ ਵੱਲੋਂ ਦਿੱਤੇ ਬਿਆਨ ਬਾਰੇ ਸਫਾਈ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦੋ-ਤਿੰਨਾਂ ਤੋਂ ਮੇਰੇ ਟਵੀਟ 'ਤੇ ਕੌਨਟਰਵਰਸੀ ਚੱਲ ਰਹੀ ਹੈ। ਮੈਂ, ਪੰਜਾਬੀ ਸੰਗੀਤ ਤੇ ਸਿੱਧੂ ਮੂਸੇਵਾਲਾ ਵੀਰ ਦੇ ਫੈਨਜ਼ ਕੋਲੋਂ ਮੁਆਫੀ ਮੰਗਦਾ ਹਾਂ। ਜਸਬੀਰ ਨੇ ਕਿਹਾ ਕਿ ਮੈਂ ਜਦੋਂ ਵੀ ਇਹ ਟਵੀਟ ਕੀਤਾ ਸੀ ਤਾਂ ਮੇਰੇ ਮਨ ਵਿੱਚ ਇੱਕ ਵੀ ਪਰਸੈਂਟ ਇਹ ਨਹੀਂ ਸੀ ਕਿ ਮੈਂ ਸਿੱਧੂ ਮੂਸੇਵਾਲਾ 'ਤੇ ਨਿਸ਼ਾਨਾ ਸਾਧਿਆ। ਮੈਨੂੰ ਜਦੋਂ ਇਹ ਪਤਾ ਲੱਗਾ ਤਾਂ ਮੈਨੂੰ ਲੱਗਾ ਕਿ ਮੈਨੂੰ ਇਸ 'ਤੇ ਮੁਆਫੀ ਮੰਗਣੀ ਚਾਹੀਦੀ ਹੈ। "

ਜਸਬੀਰ ਜੱਸੀ ਨੇ ਅੱਗੇ ਕਿਹਾ, " ਇਹ ਮੌਕਾ ਨਹੀਂ ਹੈ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਇਸ 'ਤੇ ਮੁੜ ਚਰਚਾ ਕਰਾਂਗੇ। ਮੇਰਾ ਇੱਕ ਪ੍ਰਤੀਸ਼ਤ ਵੀ ਮਨ ਕਿਸੇ ਨੂੰ ਦੁੱਖੀ ਕਰਨਾ ਨਹੀਂ ਚਾਹੁੰਦਾ ਹੈ। ਮੈਂ ਬਸ ਸਭ ਕੋਲੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਜਿਸ ਨੇ ਮੈਨੂੰ ਕੁਝ ਵੀ ਕਿਹਾ ਮੈਂ ਉਸ ਨੂੰ ਸਵੀਕਾਰ ਕਰਦਾ ਹਾਂ। ਪੰਜਾਬ ਦੇ ਇੱਕ ਮਸ਼ਹੂਰ ਤੇ ਇੱਕ ਚਮਕਦੇ ਸਿਤਾਰੇ ਦਾ ਨਿੱਕੀ ਉਮਰੇ ਇੰਝ ਚੱਲੇ ਜਾਣਾ ਇਹ ਬਹੁਤ ਦੁੱਖਦ ਹੈ। ਇਸ ਨੂੰ ਸਿੱਧੂ ਮੂਸੇਵਾਲਾ ਵੀਰ ਦੇ ਨਾਲ ਨਾਂ ਜੋੜਿਆ ਜਾਵੇ ਮੈਨੂੰ ਮੁਆਫੀ ਦੇ ਦਿੱਤੀ ਜਾਵੇ। "
Maafi je dil nu thhesh pahunchi taan #SidhuMosseWala #punjabimusic #Punjab pic.twitter.com/UEjkOsoCX3
— Jassi (@JJassiOfficial) June 18, 2022
ਦੱਸ ਦਈਏ ਕਿ ਆਪਣੇ ਬੀਤੇ ਪੋਸਟ ਵਿੱਚ ਜਸਬੀਰ ਜੱਸੀ ਨੇ ਕਿਹਾ ਕਿਹਾ ਸੀ, " ਇੱਕ ਗੱਲ ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗਾਣੇ ਨਹੀਂ ਕਰਾਂਗਾ ਭਾਵੇਂ ਮੇਰਾ ਨਾਮ ਤੇ ਗਾਣੇ billboard chart ਵਿੱਚ ਆਉਣ ਜਾਂ ਨਾ। ਮੈਨੂੰ ਉਹਨਾਂ ਲੋਕਾਂ ਦੀ ਕੋਈ ਪਰਵਾਹ ਨਹੀਂ ਜੋ ਕਿਹੰਦੇ ਨੇ ਕਿ ਅਸਲੇ ਤੇ ਨਸ਼ੇ ਵਾਲੇ ਗਾਣੇ ਕਰੋ ਤਾਂ ਕਿ ਮੈਂ ਵੀ ਇਹਨਾਂ ਚਾਰਟਸ ਵਿੱਚ ਆ ਸਕਾਂ। @CMOPb"
ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਸਾਫ਼ ਸੁਥਰੀ ਗਾਇਕੀ ਦੇ ਲਈ ਪ੍ਰਸਿੱਧ ਹਨ । ਉਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ ।ਜਸਬੀਰ ਜੱਸੀ ਅਕਸਰ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ ਸਾਂਝੇ ਕਰਦੇ ਰਹਿੰਦੇ ਹਨ।

ਹੋਰ ਪੜ੍ਹੋ : ਤਾਪਸੀ ਪੰਨੂ ਸਟਾਰਰ ਫਿਲਮ ਸ਼ਾਬਾਸ਼ ਮਿੱਠੂ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉਹ ਅਕਸਰ ਮੁੱਦਿਆਂ ‘ਤੇ ਰਾਇ ਦਿੰਦੇ ਰਹਿੰਦੇ ਹਨ ।