ਸੱਭਿਆਚਾਰ ਤੇ ਭਾਸ਼ਾ ਨੂੰ ਬਚਾਉਣ ਲਈ ਜਸਬੀਰ ਜੱਸੀ ਨੇ ਸਰਕਾਰ ਨੂੰ ਕੀਤੀ ਇਹ ਅਪੀਲ

written by Rupinder Kaler | May 27, 2021

ਹਾਲ ਹੀ ਵਿੱਚ ਗਾਇਕ ਜਸਬੀਰ ਜੱਸੀ ਦਾ ਗਾਣਾ ਰਿਲੀਜ਼ ਹੋਇਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਸਬੀਰ ਜੱਸੀ ਨੇ ਹਮੇਸ਼ਾ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗਾਣੇ ਗਾਏ ਹਨ । ਉਹਨਾਂ ਨੇ ਕਦੇ ਵੀ ਹਥਿਆਰਾਂ ਨੂੰ ਤੇ ਗੈਂਗਸਟਰ ਕਲਚਰ ਨੂੰ ਪ੍ਰਮੋਟ ਨਹੀਂ ਕੀਤਾ । ਜੱਸੀ ਸਮਾਜਿਕ ਮੁੱਦਿਆਂ ਤੇ ਵੀ ਆਪਣੀ ਗੱਲ ਖੁੱਲ ਕੇ ਰੱਖਦੇ ਹਨ ।

punjabi Singer jasbir jassi Pic Courtesy: Instagram
ਹੋਰ ਪੜ੍ਹੋ : 14 ਜੂਨ ਨੂੰ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ, ਬਰਸੀ ਤੋਂ ਪਹਿਲਾਂ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਵੱਡਾ ਐਲਾਨ
Pic Courtesy: Instagram
ਹਾਲ ਹੀ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਦੇ ਬਦਲ ਰਹੇ ਨਿਯਮਾਂ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ । ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ‘ਜੇਕਰ ਸੋਸ਼ਲ ਮੀਡੀਆ ਪਲੇਟ ਫਾਰਮਜ਼ ਲਈ ਗਾਈਡਲਾਈਨ ਅਪਡੇਟ ਕੀਤੀਆਂ ਜਾ ਸਕਦੀਆਂ ਹਨ ਤਾਂ ਕਿਰਪਾ ਕਰਕੇ ਦੇਸ਼ ਦੀ ਭਾਸ਼ਾ ਤੇ ਸੱਭਿਆਚਾਰ ਨੂੰ ਬਚਾਉਣ ਲਈ ਵੀ ਗਾਈਡ ਲਾਈਨਜ਼ ਜਾਰੀ ਕਰੋ’ ।  
harbhajan Mann And jasbir jassi Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਕਿਸਾਨੀ ਅੰਦੋਲਨ ਵਿੱਚ ਵੀ ਕਾਫੀ ਸਰਗਰਮ ਰਹੇ ਹਨ । ਜਿਸ ਨੂੰ ਲੈ ਕੇ ਉਹ ਅਕਸਰ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹੇ ਹਨ ।

0 Comments
0

You may also like