ਜਸਬੀਰ ਜੱਸੀ ਨੇ ਸਾਂਝਾ ਕੀਤਾ ਨੱਬੇ ਦੇ ਦਹਾਕੇ ਦਾ ਵੀਡੀਓ, ਜਦੋਂ ਪਰਮਿੰਦਰ ਸੰਧੂ ਨਾਲ ਜਾਂਦੇ ਸੀ ਗਾਉਣ

Written by  Shaminder   |  January 11th 2022 03:40 PM  |  Updated: January 11th 2022 03:45 PM

ਜਸਬੀਰ ਜੱਸੀ ਨੇ ਸਾਂਝਾ ਕੀਤਾ ਨੱਬੇ ਦੇ ਦਹਾਕੇ ਦਾ ਵੀਡੀਓ, ਜਦੋਂ ਪਰਮਿੰਦਰ ਸੰਧੂ ਨਾਲ ਜਾਂਦੇ ਸੀ ਗਾਉਣ

ਗਾਇਕ ਜਸਬੀਰ ਜੱਸੀ (Jasbir jassi)  ਸੋਸ਼ਲ ਮੀਡੀਆ ‘ਤੇ ਆਪਣੇ ਨਵੇਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਸਟੇਜ ਤੇ ਪਰਫਾਰਮ ਕਰ ਰਹੇ ਹਨ ਜਦੋਕਿ ਉਨ੍ਹਾਂ ਦੇ ਪਿੱਛੇ ਬੈਠੀ ਪਰਮਿੰਦਰ ਸੰਧੂ (Parminder Sandhu) ਨਜ਼ਰ ਆ ਰਹੇ ਹਨ ।

Jasbir jassi ,, image From instagram

ਹੋਰ ਪੜ੍ਹੋ : ਸਰਦੀਆਂ ‘ਚ ਪਾਣੀ ਦਾ ਘੱਟ ਕਰਦੇ ਹੋ ਇਸਤੇਮਾਲ ਤਾਂ ਨਾਰੀਅਲ ਪਾਣੀ ਦੇ ਨਾਲ ਕਮੀ ਨੂੰ ਕਰੋ ਦੂਰ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਜਸਬੀਰ ਜੱਸੀ ਨੇ ਲਿਖਿਆ ਕਿ ‘ਜਦੋਂ ਮੈਂ ਪਰਮਿੰਦਰ ਸੰਧੂ ਜੀ ਦੇ ਨਾਲ ਜਾਂਦਾ ਹੁੰਦਾ ਸੀ’ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜਸਬੀਰ ਜੱਸੀ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਅਖਾੜੇ ‘ਚ ਪਰਫਾਰਮ ਕਰ ਰਹੇ ਹਨ ।

Jasbir jassi image From instagram

ਇਹ ਵੀਡੀਓ ਨੱਬੇ ਦੇ ਦਹਾਕੇ ਦਾ ਹੈ । ਜਦੋਂ ਜਸਬੀਰ ਜੱਸੀ ਗਾਇਕਾ ਪਰਮਿੰਦਰ ਸੰਧੂ ਹੋਰਾਂ ਦੇ ਨਾਲ ਪਰਫਾਰਮ ਕਰਨ ਲਈ ਜਾਂਦੇ ਸਨ ।ਜਸਬੀਰ ਜੱਸੀ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਹ ਫ਼ਿਲਮਾਂ ‘ਚ ਅਦਾਕਾਰੀ ਵੀ ਵਿਖਾ ਚੁੱਕੇ ਹਨ ।

 

View this post on Instagram

 

A post shared by Jassi (@jassijasbir)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network