ਜੈਸਮੀਨ ਅਖਤਰ ਦਾ ਨਵਾਂ ਗੀਤ ‘ਸ਼ਰੀਕਾ’ ਰਿਲੀਜ਼

written by Shaminder | April 26, 2021 12:27pm

ਜੈਸਮੀਨ ਅਖਤਰ ਦਾ ਨਵਾਂ ਗੀਤ ‘ਸ਼ਰੀਕਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗੋਪੀ ਭਾਈ ਰੂਪਾ
ਨੇ ਲਿਖੇ ਹਨ, ਜਦੋਂ ਕਿ ਮਿਊਜ਼ਿਕ ਦਿੱਤਾ ਹੈ ਮਿਊਜ਼ਿਕ ਇਮਪਾਇਰ ਵੱਲੋਂ ।ਗੀਤ ਦੀ ਫੀਚਰਿੰਗ ‘ਚ ਜੈਸਮੀਨ ਅਖਤਰ ਅਤੇ ਮੇਲ ਕਲਾਕਾਰ ਹਰਮਨ ਬਰਾੜ, ਰਤਨ ਦਿੜਬਾ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸ਼ਰੀਕੇ ਵਾਲੇ ਇੱਕ ਦੂਜੇ ‘ਚ ਗਲਤ ਫਹਿਮੀਆਂ ਪੈਦਾ ਕਰਨ ਲਈ ਹੱਥਕੰਡੇ ਅਪਣਾਉਂਦੇ ਹਨ।

Jasmeen Akhtar song Image From Jasmeen Akhtar song

ਹੋਰ ਪੜ੍ਹੋ :  ਪੰਜਾਬੀ ਗਾਇਕ ਜੱਸ ਮਾਣਕ ਦਾ ਨਵਾਂ ਗਾਣਾ ‘ਜੀ ਨਹੀਂ ਕਰਦਾ’ ਰਿਲੀਜ਼

jasmeen Akhtar song Image From Jasmeen Akhtar's Song

ਪਰ ਜੇ ਘਰ ਦੀਆਂ ਔਰਤਾਂ ਬਹੁਤ ਸੁਲਝੀਆਂ ਹੋਈਆਂ ਹੋਣ ਤਾਂ ਕੋਈ ਵੀ ਗਲਤ ਫਹਿਮੀ ਕਿਸੇ ਦਰਮਿਆਨ ਪੈਦਾ ਨਹੀਂ ਹੁੰਦੀ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਵੀ ਆ ਰਿਹਾ ਹੈ ।

Jasmeen Akhtar Image From Jasmeen Akhtar's song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਅਖਤਰ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । ਜਿਸ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਹੈ । ਉਸ ਦੀ ਭੈਣ ਗੁਰਲੇਜ ਅਖਤਰ ਵੀ ਇੱਕ ਬਿਹਤਰੀਨ ਗਾਇਕਾ ਹੈ ਅਤੇ ਉਸ ਦੇ ਵੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਰਿਲੀਜ਼ ਹੋ ਰਹੇ ਹਨ ।


ਗੁਰਲੇਜ ਅਖਤਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੈਸਮੀਨ ਅਖਤਰ ਦੇ ਇਸ ਵੀਡੀਓ ਦਾ ਗੀਤ ਸਾਂਝਾ ਕਰਦੇ ਹੋਏ ਵਧਾਈ ਦਿੱਤੀ ਹੈ ।

 

You may also like