ਜੈਸਮੀਨ 'ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

written by Aaseen Khan | January 21, 2019 12:10pm

ਜੈਸਮੀਨ 'ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ : ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੇ ਚਰਚੇ ਸ਼ੋਸ਼ਲ ਮੀਡੀਆ 'ਤੇ ਛਾਏ ਹੀ ਰਹਿੰਦੇ ਹਨ। ਖਬਰਾਂ ਆ ਰਹੀਆਂ ਸਨ ਕਿ ਦੋਨਾਂ ਦੇ ਰਿਸ਼ਤਿਆਂ 'ਚ ਕੁਝ ਦੂਰੀਆਂ ਆ ਗਈਆਂ ਨੇ। ਪਰ ਜਿਹੜੀ ਵੀਡੀਓ ਹੁਣ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਉਸ ਨੂੰ ਦੇਖ ਕੇ ਤਾਂ ਨਹੀਂ ਲਗਦਾ ਕਿ ਗੈਰੀ ਅਤੇ ਜੈਸਮੀਨ ਦੇ ਰਿਸ਼ਤੇ 'ਚ ਕੋਈ ਦੂਰੀ ਆਈ ਹੋਵਗੀ। ਦੋਨਾਂ ਦੇ ਬ੍ਰੇਕਅੱਪ ਦੀਆਂ ਖਬਰਾਂ 'ਤੇ ਇਹ ਲਾਈਵ ਸ਼ੋਅ ਪ੍ਰਸ਼ਨ ਚਿੰਨ ਲਗਾ ਰਿਹਾ ਹੈ। ਕਈ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਦੋਨਾਂ ਦਾ ਬ੍ਰੇਕਅੱਪ ਸਿਰਫ ਪਬਲੀਸਿਟੀ ਸਟੰਟ ਸੀ। ਦੱਸ ਦਈਏ ਇਹ ਵੀਡੀਓ ਰਾਜਸਥਾਨ 'ਚ ਹੋਏ ਲੇਟੈਸਟ ਲਾਈਵ ਸ਼ੋਅ ਦਾ ਹੈ। ਜਿੱਥੇ ਜੈਸਮੀਨ ਅਤੇ ਗੈਰੀ ਸੰਧੂ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਆਪਣੀ ਪਰਫਾਰਮੈਂਸ ਦਿੱਤੀ ਹੈ।

https://www.youtube.com/watch?v=H8cu4V3pbuE
ਪਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਗੈਰੀ ਅਤੇ ਜੈਸਮੀਨ ਦੀ ਇਹ ਪਰਫਾਰਮੈਂਸ। ਜੈਸਮੀਨ ਸੈਂਡਲਾਸ ਇਸ ਪਰਫਾਰਮੈਂਸ ਦੌਰਾਨ ਕਾਫੀ ਖੁਸ਼ ਨਜ਼ਰ ਆ ਰਹੀ ਹੈ ਉੱਥੇ ਹੀ ਗੈਰੀ ਸੰਧੂ ਵੀ ਖੂਬ ਜੈਸਮੀਨ ਨਾਲ ਖੂਬ ਭੰਗੜਾ ਪਾ ਰਹੇ ਹਨ। ਗੈਰੀ 'ਤੇ ਜੈਸਮੀਨ ਦੀ ਇਸ 10 ਮਿੰਟ ਦੀ ਪਰਫਾਰਮੈਂਸ ਨਾਲ ਦਰਸ਼ਕਾਂ ਨੇ ਵੀ ਖੂਬ ਅਨੰਦ ਮਾਣਿਆ ਹੈ।

ਹੋਰ ਵੇਖੋ : ਗੈਰੀ ਸੰਧੂ ਨੂੰ ਪਸੰਦ ਆਈਆਂ ਵਿਦੇਸ਼ਣਾਂ, ਵੀਡੀਓ ਕੀਤੀ ਸ਼ੇਅਰ

https://www.instagram.com/p/BsctdYogOo2/

ਥੋੜੇ ਦਿਨ ਪਹਿਲਾਂ ਹੀ ਗੁਲਾਬੀ ਕੁਈਨ ਜੈਸਮੀਨ ਦਾ ਨਵਾਂ ਗੀਤ ‘ਬਗਾਵਤ’ ਵੀ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਜੈਸਮੀਨ ਨੇ ਬਾਖੂਬੀ ਦੇ ਨਾਲ ਨਿਭਾਇਆ ਹੈ। ਗੀਤ ਸੁਣ ਕੇ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਪੂਰੇ ਦਿਲ ਦਾ ਦਰਦ ਇਸ ਗੀਤ ਦੇ ਰਾਹੀਂ ਬਿਆਨ ਕਰ ਦਿੱਤਾ ਹੈ। ਗੀਤ ਦੀ ਵੀਡੀਓ ਵੀ ਬਹੁਤ ਵਧੀਆ ਲੋਕੈਸ਼ਨ ਉੱਤੇ ਸ਼ੂਟ ਕੀਤੀ ਗਈ ਹੈ।

You may also like