ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ 'ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ

written by Aaseen Khan | February 21, 2019

ਫੈਨਜ਼ ਦੀ ਡਿਮਾਂਡ ਤੋਂ ਬਾਅਦ ਟਿੱਕ ਟੌਕ 'ਤੇ ਗਾਹ ਪਾਉਣ ਆ ਗਈ ਹੈ ਗੁਲਾਬੀ ਕੁਈਨ ਜੈਸਮੀਨ, ਦੇਖੋ ਪਹਿਲੀ ਟਿੱਕ ਟੌਕ ਵੀਡੀਓ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਅਜਿਹੀ ਪੰਜਾਬੀ ਗਾਇਕਾ ਜਿਹੜੀ ਸ਼ੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਹਨ। ਪਰ ਜੈਸਮੀਨ ਹਾਲੇ ਤੱਕ ਸ਼ੋਸ਼ਲ ਮੀਡੀਆ ਐਪ ਟਿੱਕ ਟੌਕ 'ਤੇ ਨਹੀਂ ਸਨ ਪਰ ਹੁਣ ਉੱਥੇ ਵੀ ਜੈਸਮੀਨ ਸੈਂਡਲਾਸ ਦੀ ਕਮੀ ਮਹਿਸੂਸ ਨਹੀਂ ਹੋਣ ਵਾਲੀ ਹੈ।

ਜੀ ਹਾਂ ਜੈਸਮੀਨ ਸੈਂਡਲਾਸ ਨੇ ਆਪਣੀ ਪਹਿਲੀ ਟਿੱਕ ਟੌਕ ਵੀਡੀਓ ਇੰਸਟਾਗ੍ਰਾਮ 'ਤੇ ਵੀ ਸਾਂਝੀ ਕੀਤੀ ਹੈ ਜਿਸ 'ਚ ਜੈਸਮੀਨ  ਫੈਨਜ਼ ਨੂੰ ਕਹਿ ਰਹੀ ਹੈ ਕਿ ਆ ਜਾਓ ਹੁਣ ਇੱਥੇ ਵੀ ਗਾਹ ਪੌਨੇ ਹਾਂ'। ਜੈਸਮੀਨ ਸੈਂਡਲਾਸ ਜਿਹੜੇ ਗੈਰੀ ਸੰਧੂ ਦੇ ਨਾਲ ਆਪਣੇ ਰਿਲੇਸ਼ਨ ਦੇ ਚਲਦਿਆਂ ਅਕਸਰ ਹੀ ਸੁਰਖੀਆਂ ਬਟੋਰਦੀ ਰਹਿੰਦੀ ਹੈ। ਜੈਸਮੀਨ ਸੈਂਡਲਾਸ ਹੁਣ ਟਿੱਕ ਟੌਕ 'ਤੇ ਵੀ ਬਾਕੀ ਸ਼ੋਸ਼ਲ ਮੀਡੀਆ ਐਪਜ਼ ਦੀ ਤਰਾਂ ਹੀ ਆਪਣੇ ਫੈਨਜ਼ ਨੂੰ ਦਰਸ਼ਨ ਦਿਆ ਕਰੇਗੀ।
 
View this post on Instagram
 

Ishq ch hoye bure haal ❤️ Happy Valentines to all the fools in love.

A post shared by Jasmine Sandlas (@jasminesandlas) on

ਹੋਰ ਵੇਖੋ : 15-20 ਮਿੰਟ ‘ਚ ਆਈ ਫੋਨ ‘ਤੇ ਇੱਲਤਾਂ ਕਰਦਿਆਂ ਨੇ ਬਣਾਈ ਗਾਣੇ ਦੀ ਵੀਡੀਓ – ਗੈਰੀ ਸੰਧੂ, ਦੇਖੋ ਵੀਡੀਓ ਇੰਨ੍ਹਾਂ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਭ ਤੋਂ ਪਹਿਲਾਂ ਗਾਣਾ ਉਹਨਾਂ ਦਾ ਟਿੱਕ ਟੌਕ 'ਤੇ ਹੀ ਰਿਲੀਜ਼ ਹੋਇਆ ਕਰੇਗਾ। ਜੈਸਮੀਨ ਸੈਂਡਲਾਸ ਦੇ ਗਾਇਕੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਸੁਪਰਹਿੱਟ ਗਾਣੇ ਦਰਸ਼ਕਾਂ ਲਈ ਗਾ ਚੁੱਕੇ ਹਨ। ਗੈਰੀ ਸੰਧੂ ਨਾਲ ਵੀ ਉਹਨਾਂ ਲੱਡੂ ਵਰਗੇ ਕਈ ਗਾਣੇ ਗਾਏ ਹਨ ਅਤੇ ਦੋਨਾਂ ਦੀ ਜੋੜੀ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ।

0 Comments
0

You may also like