ਜੰਗਲ ਵਿੱਚ ਨਿਕਲੀ ਜੈਸਮੀਨ ਸੈਂਡਲਾਸ, ਦੇਖੋ ਵੀਡੀਓ 

Written by  Rupinder Kaler   |  October 31st 2018 11:49 AM  |  Updated: October 31st 2018 11:49 AM

ਜੰਗਲ ਵਿੱਚ ਨਿਕਲੀ ਜੈਸਮੀਨ ਸੈਂਡਲਾਸ, ਦੇਖੋ ਵੀਡੀਓ 

ਜੈਸਮੀਨ ਸੈਂਡਲਾਸ ਨੇ ਆਪਣਾ ਸੁਫਨਾ ਪੁਰਾ ਕਰ ਲਿਆ ਹੈ, ਜੈਸਮੀਨ ਨੇ ਬਚਪਨ ਵਿੱਚ ਸੁਫਨਾ ਦੇਖਿਆ ਸੀ ਕਿ ਜਿਸ ਤਰਾਂ ਡਿਸਕਵਰੀ ਚੈਨਲ ਵਿੱਚ ਖੁੱਲੇ ਜੰਗਲ ਵਿੱਚ ਜਾਨਵਰ ਘੁੰਮਦੇ ਹੋਏ ਦਿਖਈ ਦਿੰਦੇ ਹਨ, ਉਹਨਾਂ ਜਾਨਵਰਾਂ ਨੂੰ ਉਹ ਆਹਮੋ-ਸਾਹਮਣੇ ਦੇਖਣਾ ਚਾਹੁੰਦੀ ਸੀ । ਇਸ ਸੁਫਨੇ ਨੂੰ ਜੈਸਮੀਨ ਨੇ ਜੰਗਲ ਦੀ ਸਫਾਰੀ 'ਤੇ ਜਾ ਕੇ ਪੂਰਾ ਕੀਤਾ ਹੈ । ਜੰਗਲ ਸਫਾਰੀ ਦੀਆਂ ਜੈਸਮੀਨ ਨੇ ਵੀਡਿਓ ਵੀ ਸ਼ੇਅਰ ਕੀਤੀਆਂ ਹਨ । ਜੈਸਮੀਨ ਇਸ ਵੀਡਿਓ ਵਿੱਚ ਕਾਫੀ ਖੁਸ਼ ਨਜ਼ਰ ਆ ਰਹੀ ।ਸੈਂਡਲਾਸ ਨੇ ਇਸ ਤਰ੍ਹਾਂ ਦੀਆਂ ਕਈ ਵੀਡਿਓ ਸ਼ੇਅਰ ਕੀਤੀਆਂ ਹਨ ਪਹਿਲੀ ਵੀਡਿਓ ਵਿੱਚ ਉਹ ਇੱਕ ਜਰਾਫ ਨੂੰ ਕਿੱਸ ਕਰਦੀ ਹੋਈ ਨਜ਼ਰ ਆ ਰਹੀ ਹੈ। ਜੈਸਮੀਨ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ।

https://www.instagram.com/p/BpjCD0WAMQo/?taken-by=jasminesandlas

ਦੂਜੀ ਵੀਡੀਓ ਵਿੱਚ ਜੈਸਮੀਨ ਆਪਣੀ ਭੈਣ ਦੇ ਨਾਲ ਕਾਰ ਵਿੱਚ ਸਵਾਰ ਹੋ ਕੇ ਜੰਗਲ ਸਫਾਰੀ 'ਤੇ ਨਿਕਲੀ ਹੈ ਇਸ ਵਿਚ ਜੈਸਮੀਨ ਦੂਰ ਤੋਂ ਹੀ ਜੰਗਲ ਦੇ ਰਾਜੇ ਯਾਨੀਂ ਕਿ ਸ਼ੇਰ ਨੂੰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਜੈਸਮੀਨ ਇਸ ਵੀਡਿਓ ਵਿੱਚ ਕਹਿੰਦੀ ਹੈ ਕਿ ਜੰਗਲ ਦੇ ਬਾਕੀ ਜਾਨਵਰ ਝੂੰਡਾਂ ਵਿੱਚ ਘੁੰਮਦੇ ਹੋਏ ਦਿਖਾਈ ਦਿੰਦੇ ਹਨ ਪਰ ਸ਼ੇਰ ਇਕੱਲਾ ਹੀ ਦਿਖਾਈ ਦਿੰਦਾ ਹੈ, ਤੇ ਉਹ ਵੀ ਸ਼ੇਰ ਦੀ ਸ਼ੇਰਨੀ ਹੈ ।

https://www.instagram.com/p/BpdjMv1AVNn/?taken-by=jasminesandlas

ਜੈਸਮਿਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸ਼ੇਅਰ ਕੀਤਾ ਹੈ । ਜੈਸਮੀਨ ਇਸ ਵੀਡਿਓ ਵਿੱਚ ਕੁਝ ਖਰੀਦਦਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।ਜੈਸਮੀਨ ਦੀਆਂ ਇਹਨਾਂ ਵੀਡਿਓਜ਼ ਨੂੰ ਲੋਕਾਂ ਵੀ ਖੂਬ ਪਸੰਦ ਕਰ ਰਹੇ ਹਨ ।

https://www.instagram.com/p/BpZ8ir_Az4U/?taken-by=jasminesandlas


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network