ਜਦੋਂ ਆਪਣੇ ਪਰਿਵਾਰ ਨੂੰ ਲੈ ਕੇ ਭਾਵੁਕ ਹੋਈ ਜੈਸਮੀਨ ਸੈਂਡਲਾਸ 

written by Shaminder | September 06, 2018

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ Jasmine Sandlas ਨੇ ਇਕ ਵੀਡਿਓ Video ਆਪਣਾ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਇਸ ਵੀਡਿਓ 'ਚ ਜੈਸਮੀਨ ਥੋੜੀ ਭਾਵੁਕ ਨਜ਼ਰ ਆਈ । ਇਸ ਵੀਡਿਓ 'ਚ ਜੈਸਮੀਨ ਨੇ ਆਪਣਾ ਜਨਮ ਦਿਨ ਮਨਾਉਣ ਨੂੰ ਲੈ ਕੇ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਨੇ ਇਸ ਵੀਡਿਓ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾਉਣ ਦਾ ਮੌਕਾ ਮਿਲਿਆ ,ਇਸ ਗੱਲ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ । https://www.instagram.com/p/BnYAOfYHrEu/?hl=en&taken-by=jasminesandlas ਇਸ 'ਤੇ ਉਨ੍ਹਾਂ ਦੀ ਮਾਤਾ ਜੋ ਜੈਸਮੀਨ ਦੇ ਕੋਲ ਹੀ ਸਨ ,ਉਨ੍ਹਾਂ ਨੇ ਕਿਹਾ ਕਿ ਮੈਨੂੰ ਤੇਰੇ 'ਤੇ ਮਾਣ ਹੈ । ਇਸ ਵੀਡਿਓ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ ਜੈਸਮੀਨ ਬਹੁਤ ਹੀ ਭਾਵੁਕ ਨਜ਼ਰ ਆ ਰਹੀ ਹੈ ।ਜੈਸਮੀਨ ਸੈਂਡਲਾਸ ਇੱਕ ਅਜਿਹੀ ਗਾਇਕਾ ਹਨ ਜੋ ਹਰ ਗੱਲ ਬੜੀ ਬੇਬਾਕੀ ਨਾਲ ਕਹਿੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਵੀਡਿਓ ਸਾਂਝੇ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਰਹਿੰਦੇ ਨੇ । Jasmine Sandlas ਜੈਸਮੀਨ ਸੈਂਡਲਾਸ ਦੇ ਇਸ ਵੀਡਿਓ ਨੂੰ ਜੈਸਮੀਨ ਦੇ ਚਾਹੁਣ ਵਾਲਿਆਂ ਨੇ ਪਸੰਦ ਕੀਤਾ ਹੈ ਅਤੇ ਕਈਆਂ ਨੇ ਇਸ 'ਤੇ ਕਮੈਂਟ ਵੀ ਦਿੱਤੇ ਨੇ । ਜੈਸਮੀਨ ਲੋਕਾਂ 'ਚ ਹਰਮਨ ਪਿਆਰੀ ਹੈ ਅਤੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ ,ਉਹ ਬੇਸ਼ੱਕ ਵਿਦੇਸ਼ 'ਚ ਰਹਿੰਦੀ ਹੈ ,ਪਰ ਪੰਜਾਬੀ ਅਤੇ ਪੰਜਾਬੀਅਤ ਨਾਲ ਉਨ੍ਹਾਂ ਦੀ ਸਾਂਝ ਏਨੀ ਗੂੜ੍ਹੀ ਹੈ ਕਿ ਉਨ੍ਹਾਂ ਨੇ ਕਈ ਪੁਰਾਣੇ ਪੰਜਾਬੀ ਗੀਤ  ਸਰੋਤਿਆਂ ਨੂੰ ਨਵੇਂ ਅੰਦਾਜ਼ 'ਚ ਗਾ ਕੇ  ਸਰੋਤਿਆਂ ਦਾ ਦਿਲ ਜਿੱਤ ਲਿਆ । Jasmine Sandlas

0 Comments
0

You may also like