ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ ‘ਗੁਗਲੂ-ਮੁਗਲੂ’ ਹੋਇਆ ਰਿਲੀਜ਼

written by Rupinder Kaler | January 24, 2020

ਜੈਸਮੀਨ ਸੈਂਡਲਾਸ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ ।‘ਗੁਗਲੂ-ਮੁਗਲੂ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੈਸਮੀਨ ਸੈਂਡਲਾਸ ਨੇ ਇਸ ਗਾਣੇ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ, ਉੱਥੇ ਕੁੜੀ ਮੁੰਡੇ ਦੇ ਪਿਆਰ ਦੀ ਕਮਿਸਟਰੀ ਨੂੰ ਵੀ ਬਾਖੂਬੀ ਬਿਆਨ ਕੀਤਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲੀ ਰਣਬੀਰ ਗਰੇਵਾਲ ਨੇ ਲਿਖੇ ਹਨ ਜਦੋਂ ਕਿ ਗੀਤ ਨੂੰ ਮਿਊਜ਼ਿਕ J-Statik ਨੇ ਦਿੱਤਾ ਹੈ । https://www.instagram.com/p/B7swoDwgQLg/ ਗੀਤ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਉਹ Rosleen Sandlas ਦੇ ਨਿਰਦੇਸ਼ਨ ਵਿੱਚ ਬਣਾਈ ਗਈ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਸਮੀਨ ਦਾ ਨਾਗਣੀ ਗਾਣਾ ਰਿਲੀਜ਼ ਹੋਇਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਕੁਝ ਦਿਨ ਪਹਿਲਾਂ ਜੈਸਮੀਨ ਸੈਂਡਲਾਸ ਦਾ ਲਲਕਾਰਾ ਗਾਣੇ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।ਇਹ ਗਾਣਾ ਉਹਨਾਂ ਨੇ ਅਮਰਜੋਤ ਚਮਕੀਲਾ ਨੂੰ ਸਮਰਪਿਤ ਕੀਤਾ ਸੀ । https://www.youtube.com/watch?v=mOrVJpVPxTs

0 Comments
0

You may also like