Trending:
ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਭੈਣ ਨੂੰ ਪਾਈ ਅਜਿਹੀ ਝਾੜ ਕਿ ...ਦੇਖੋ ਵੀਡੀਓ
ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਭੈਣ ਨੂੰ ਪਾਈ ਅਜਿਹੀ ਝਾੜ ਕਿ ...ਦੇਖੋ ਵੀਡੀਓ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਆਪਣੇ ਆਉਣ ਵਾਲੇ ਗਾਣੇ ਬਗਾਵਤ ਨੂੰ ਲੈ ਕੇ ਖੂਬ ਚਰਚਾ 'ਚ ਹਨ। ਉਹ ਲਗਾਤਾਰ ਉਸ ਨੂੰ ਪਰਮੋਟ ਕਰਨ 'ਤੇ ਲੱਗੇ ਹੋਏ ਨੇ। ਇਸੇ ਪ੍ਰੋਮੋਸ਼ਨ ਦੇ ਚੱਕਰ 'ਚ ਜੈਸਮੀਨ ਨੇ ਆਪਣੀ ਭੈਣ ਨੂੰ ਬੜੀ ਹੈ ਜ਼ਬਰਦਸਤ ਝਾੜ ਪਾਈ ਹੈ। ਅਸਲ 'ਚ ਜੈਸਮੀਨ ਆਪਣੇ ਆਉਣ ਵਾਲੇ ਗਾਣੇ ਬਗਾਵਤ ਬਾਰੇ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇ ਰਹੀ ਸੀ ਅਤੇ ਆਪਣੇ ਯੂ ਟਿਊਬ ਚੈਨਲ ਬਾਰੇ ਦੱਸ ਰਹੀ ਸੀ। ਪਰ ਇਸੇ 'ਚ ਉਹਨਾਂ ਦੀ ਭੈਣ ਵਿੱਚ ਬੋਲ ਪੈਂਦੀ ਹੈ ਤਾਂ ਫਿਰ ਕੀ ਸੀ ਗੁਲਾਬੀ ਕੁਈਨ ਨੂੰ ਆ ਗਿਆ ਗੁੱਸਾ 'ਤੇ ਉਹਨਾਂ ਆਪਣੀ ਛੋਟੀ ਭੈਣ ਨੂੰ ਘੂਰ ਦਿੱਤਾ। ਇਹ ਵੀਡੀਓ ਜੈਸਮੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
https://www.instagram.com/p/BsnMJPegztL/
ਜੈਸਮੀਨ ਅਕਸਰ ਹੀ ਆਪਣੇ ਪਰਿਵਾਰ ਨਾਲ ਅਜਿਹੀਆਂ ਨੋਕ ਝੋਕ ਅਤੇ ਪਿਆਰ ਦੇ ਪਲ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਦੱਸ ਦਈਏ ਜੈਸਮੀਨ ਸੈਂਡਲਾਸ ਦਾ ਗੀਤ ਬਗਾਵਤ ਜੋ ਕਿ 16 ਜਨਵਰੀ ਨੇ ਉਹਨਾਂ ਦੇ ਆਪਣੇ ਯੂ ਟਿਊਬ ਚੈੱਨਲ 'ਤੇ ਰਿਲੀਜ਼ ਹੋਣ ਵਾਲਾ। ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਉਹਨਾਂ ਪੰਜਾਬੀ ਸਟਾਰਜ਼ ‘ਚੋਂ ਹਨ , ਜਿਹੜੇ ਸ਼ੋਸ਼ਲ ਮੀਡੀਆ ‘ਤੇ ਸਭ ਤੋਂ ਵੱਧ ਐਕਟਿਵ ਰਹਿੰਦੇ ਨੇ।
https://www.instagram.com/p/BsctdYogOo2/
ਦੱਸ ਦਈਏ ਜੈਸਮੀਨ ਦਾ ਆਉਣ ਵਾਲਾ ਗਾਣਾ ਬਗਾਵਤ ਇੱਕ ਹਿੰਦੀ ਗੀਤ ਹੈ ਜਿਸ ਦਾ ਜ਼ਿਕਰ ਜੈਸਮੀਨ ਆਪਣੇ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਰ ਕਰ ਚੁੱਕੇ ਹਨ। ਗਾਣੇ ਨੂੰ ਗਾਇਆ ਤੇ ਬਗਾਵਤ ਗਾਣੇ ਦੇ ਬੋਲ ਜੈਸਮੀਨ ਸੈਂਡਲਾਸ ਨੇ ਖੁਦ ਲਿਖੇ ਹਨ। ਗਾਣੇ ਦੀ ਮਿਊਜ਼ਿਕ ਦੀ ਗੱਲ ਕਰੀਏ ਤਾਂ ਇਸ ਦਾ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਨੇ ਕੀਤਾ ਹੈ।