
Jasmine Sandlas teams up with Wazir Patar : ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇਨ੍ਹੀਂ ਦਿਨੀਂ ਪੰਜਾਬ ਆਈ ਹੋਈ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਜੈਸਮੀਨ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹੁਣ ਗਾਇਕਾ ਦੀਆਂ ਨਵੀਆਂ ਤਸਵੀਰਾਂ ਮੁੜ ਤੋਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਦਰਅਸਲ, ਜੈਸਮੀਨ ਸੈਂਡਲਾਸ ਨੇ ਪੰਜਾਬੀ ਮਿਊਜ਼ਿਕ ਡਾਇਰੈਕਟਰ ਵਜ਼ੀਰ ਪਾਤਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਚੱਲਦੇ ਗਾਇਕਾ ਦੀ ਕਾਫੀ ਚਰਚਾ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਕਾਫੀ ਐਕਸਾਇਟਡ ਹੋ ਰਹੇ ਹਨ।

ਹਾਲ ਹੀ ਵਿੱਚ ਗਾਇਕਾ ਨੇ ਵਜ਼ੀਰ ਪਾਤਰ ਨਾਲ ਆਪਣੀ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਹਰ ਕੋਈ ਇਹੀ ਅੰਦਾਜ਼ਾ ਲਗਾ ਰਿਹਾ ਹੈ ਕਿ ਜੈਸਮੀਨ ਵਜ਼ੀਰ ਨਾਲ ਆਪਣਾ ਅਗਲਾ ਗੀਤ ਲੈ ਕੇ ਆ ਰਹੇ ਹਨ।
ਦੱਸ ਦਈਏ ਕਿ ਕਿ ਜੈਸਮੀਨ ਅਕਤੂਬਰ ਮਹੀਨੇ ‘ਚ ਪੰਜਾਬ ਆਈ ਸੀ। ਉਹ ਲਗਭਗ 6 ਸਾਲਾਂ ਬਾਅਦ ਪੰਜਾਬ ਪਰਤੀ ਹੈ। ਪੰਜਾਬ ਆਉਂਦੇ ਹੀ ਗਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪੋਸਟ ਨਾਲ ਹਲਚਲ ਮਚਾ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸਾਬਕਾ ਪ੍ਰੇਮੀ ਗੈਰੀ ਸੰਧੂ ‘ਤੇ ਤਿੱਖੇ ਤੰਜ ਕੱਸੇ ਸੀ। ਇਹੀ ਨਹੀਂ ਉਸ ਨੇ ਸੋਨਮ ਬਾਜਵਾ ਦੇ ਚੈਟ ਸ਼ੋਅ ‘ਚ ਵੀ ਗੈਰੀ ਸੰਧੂ ਬਾਰੇ ਗੱਲ ਕੀਤੀ ਸੀ।

ਹੋਰ ਪੜ੍ਹੋ: ਕਰੀਨਾ ਕਪੂਰ ਖ਼ਾਨ ਨੇ ਆਪਣੇ ਬੱਚਿਆਂ ਦੇ ਸਕਿਨ ਕੇਅਰ ਰੂਟੀਨ ਦਾ ਕੀਤਾ ਖੁਲਾਸਾ, ਪੜ੍ਹੋ ਪੂਰੀ ਖ਼ਬਰ
ਇਸ ਪੋਸਟ 'ਤੇ ਗਾਇਕਾ ਦੇ ਫੈਨਜ਼ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਵਜ਼ੀਰ ਪਾਤਰ ਦੇ ਨਾਲ ਗਾਇਕਾ ਦੇ ਆਉਣ ਵਾਲੇ ਨਵੇਂ ਗੀਤ ਦੀ ਉਢੀਕ ਕਰ ਰਹੇ ਹਨ। ਹਾਲਾਂਕਿ ਗਾਇਕਾ ਵੱਲੋਂ ਅਜੇ ਤੱਕ ਇਸ ਨਵੇਂ ਗੀਤ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।