ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਗਾਣਾ ਚੱਲੇ ਜਾਂ ਨਾਂ’ ਰਿਲੀਜ਼

written by Shaminder | March 08, 2021

ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਗਾਣਾ ਚੱਲੇ ਜਾਂ ਨਾਂ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਜੈਸਮੀਨ ਨੇ ਖੁਦ ਲਿਖੇ ਹਨ । ਡਾਇਰੈਕਸ਼ਨ ਜੈਸਮੀਨ ਦੀ ਭੈਣ ਰੋਸਲੀਨ ਸੈਂਡਲਾਸ ਨੇ ਕੀਤਾ ਹੈ । ਇਹ ਇੱਕ ਰੋਮਾਂਟਿਕ ਸੈਡ ਸੌਂਗ ਹੈ ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Jasmine Image From Jasmine Sandlas Song Gaana Challe Ya Na

ਹੋਰ ਪੜ੍ਹੋ : ਸਰਵਣ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

jasmine Image From Jasmine Sandlas Song Gaana Challe Ya Na

ਜੈਸਮੀਨ ਸੈਂਡਲਾਸ ਇਸ ਗਾਣੇ ਨੂੰ ਲੈ ਕੇ ਕਾਫੀ ਦੇਰ ਬਾਅਦ ਸਰੋਤਿਆਂ ਦੇ ਨਾਲ ਰੁਬਰੂ ਹੋਏ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

jasmine Image From Jasmine Sandlas Song Gaana Challe Ya Na

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਦਾ ਅੰਮ੍ਰਿਤ ਮਾਨ ਦੇ ਨਾਲ ਬੰਬ ਜੱਟ, ਸਿੱਪ ਸਿੱਪ, ਚੁੰਨੀ ਬਲੈਕ ਸਣੇ ਕਈ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਹਨ।

ਜੈਸਮੀਨ ਦੇ ਫੈਨਸ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ । ਗੈਰੀ ਸੰਧੂ ਦੇ ਨਾਲ ਉਨ੍ਹਾਂ ਦੀ ਬਹੁਤ ਗੂੜ੍ਹੀ ਦੋਸਤੀ ਸੀ । ਪਰ ਹੁਣ ਦੋਵੇਂ ਇੱਕ ਦੂਜੇ ਤੋਂ ਦੂਰ ਹਨ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ ਅਤੇ ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ ।

 

0 Comments
0

You may also like