ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਠੱਗ ਲਾਈਫ’ ਰਿਲੀਜ਼

written by Shaminder | June 25, 2021

ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਠੱਗ ਲਾਈਫ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੈਸਮੀਨ ਨੇ ਲਿਖੇ ਹਨ ਅਤੇ ਮਿਊਜ਼ਿਕ ਰਾਗਿੰਦਰ ਨੇ ਦਿੱਤਾ ਹੈ । ਇਸ ਗੀਤ ‘ਚ ਜੈਸਮੀਨ ਨੇ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਤਰੀਕੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਉਂ ਇਨਸਾਨ ਆਪਣੀ ਹੀ ਜ਼ਿੰਦਗੀ ਨੂੰ ਆਪਣੇ ਹੀ ਅੰਦਾਜ਼ ‘ਚ ਜਿਉਣ ਦੀ ਗੱਲ ਆਖੀ ਹੈ ।

Jasmine Image From Instagram
ਹੋਰ ਪੜ੍ਹੋ : ਜੱਸੀ ਗਿੱਲ ਆਪਣੀ ਧੀ ਦੇ ਨਾਲ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣਦੇ ਆਏ ਨਜ਼ਰ 
Jasmine Image From Instagram
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਲੋਕ ਤਾਂ ਬਹੁਤ ਗੱਲਾਂ ਕਰਦੇ ਨੇ ਪਰ ਇਨਸਾਨ ਨੂੰ ਕਿਸੇ ਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ। ਕਿਉਂਕਿ ਲੋਕ ਤਾਂ ਬਹੁਤ ਗੱਲਾਂ ਕਰਦੇ ਹਨ । ਗੀਤ ਨੂੰ ਜੈਸਮੀਨ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।
Jasmine Image From Instagram
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਸਮੀਨ ਸੈਂਡਲਾਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਇਸ ਤੋਂ ਪਹਿਲਾਂ ਉਨ੍ਹਾਂ ਦੇ ਗੀਤ ‘ਚੁੰਨੀ ਬਲੈਕ’, ‘ਸਿੱਪ ਸਿੱਪ’, ਸਣੇ ਕਈ ਗੀਤ ਗਾ ਚੁੱਕੀ ਹੈ ਅਤੇ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

0 Comments
0

You may also like