ਜੱਸ ਬਾਜਵਾ ਅਤੇ ਪਲਵਿੰਦਰ ਟੋਹੜਾ ਦਾ ਨਵਾਂ ਗੀਤ ‘ਕਿਸਾਨ ਰਿਪਬਲਿਕ ਡੇ’ ਗੀਤ ਰਿਲੀਜ਼

Reported by: PTC Punjabi Desk | Edited by: Shaminder  |  January 19th 2021 03:35 PM |  Updated: January 19th 2021 03:35 PM

ਜੱਸ ਬਾਜਵਾ ਅਤੇ ਪਲਵਿੰਦਰ ਟੋਹੜਾ ਦਾ ਨਵਾਂ ਗੀਤ ‘ਕਿਸਾਨ ਰਿਪਬਲਿਕ ਡੇ’ ਗੀਤ ਰਿਲੀਜ਼

ਕਿਸਾਨਾਂ ਦੇ ਸਮਰਥਨ ‘ਚ ਕਈ ਪੰਜਾਬੀ ਗਾਇਕਾਂ ਨੇ ਗੀਤ ਕੱਢੇ ਹਨ । ਗਾਇਕ ਜੱਸ ਬਾਜਵਾ ਦਾ ਵੀ ਕਿਸਾਨਾਂ ਨੂੰ ਸਮਰਪਿਤ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਜੱਸ ਬਾਜਵਾ ਦਾ ਸਾਥ ਦਿੱਤਾ ਹੈ ਪਲਵਿੰਦਰ ਟੋਹੜਾ ਨੇ । ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਰਲ ਕੇ ਗਾਇਆ ਹੈ ।

jass bajwa

ਇਸ ਗੀਤ ਨੂੰ ‘ਕਿਸਾਨ ਰਿਪਬਲਿਕ ਡੇ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਦੱਸਿਆ ਗਿਆ ਹੈ ਕਿ ਜੇ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੈ ਤਾਂ ਕਿਸਾਨ ਵੀ ਆਪਣੀਆਂ ਮੰਗਾਂ ‘ਤੇ ਬਾਜ਼ਿੱਦ ਹਨ । ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ ।

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਦੇ ਪਿਤਾ ਹੋਏ ਲਾਪਤਾ, ਗਾਇਕ ਨੇ ਸੋਸ਼ਲ ਮੀਡੀਆ ‘ਤੇ ਮਦਦ ਲਈ ਕੀਤੀ ਅਪੀਲ

palwinder tohra

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਗਾਏ ਹਨ ।

jass bajwa song

ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨੇ ‘ਤੇ ਬੈਠੇ ਹਨ, ਪਰ ਇਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network