ਮੌਲ ਵਿੱਚ ਕਿਸਾਨੀ ਝੰਡਾ ਲ਼ਹਿਰਾਉਣ ਵਾਲੇ ਰੈਸਟੋਰੈਂਟ ਦੇ ਮਾਲਕ ਦੇ ਸਮਰਥਨ ਵਿੱਚ ਜੱਸ ਬਾਜਵਾ ਨੇ ਆਵਾਜ਼ ਕੀਤੀ ਬੁਲੰਦ, ਮੌਲ ਦੇ ਪ੍ਰਬੰਧਕਾਂ ਨੇ ਧੱਕੇ ਨਾਲ ਲਾਹਿਆ ਸੀ ਕਿਸਾਨੀ ਝੰਡਾ

written by Rupinder Kaler | August 02, 2021

ਗਾਇਕ ਜੱਸ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਮੋਹਾਲੀ ਦੇ ਕਿਸੇ ਮੌਲ ਵਿੱਚ ਕਿਸਾਨੀ ਝੰਡੇ ਨੂੰ ਲੈ ਕੇ ਛਿੜੇ ਵਿਵਾਦ ਨੂੰ ਸੁਲਝਾਉਂਦੇ ਹੋਏ ਨਜ਼ਰ ਆ ਰਹੇ ਹਨ । ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਮੌਲ ਵਿੱਚ ਗਗਨ ਨਾਮ ਦਾ ਇੱਕ ਨੌਜਵਾਨ ਰੈਸਟੋਰੈਂਟ ਚਲਾਉਂਦਾ ਹੈ।

ਹੋਰ ਪੜ੍ਹੋ :

ਕਈ ਰੋਗਾਂ ਨੂੰ ਦੂਰ ਕਰਦਾ ਹੈ ਤੁਲਸੀ ਦਾ ਕਾੜ੍ਹਾ, ਜਾਣੋਂ ਬਨਾਉਣ ਦਾ ਤਰੀਕਾ

ਗਗਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਦਾ ਆ ਰਿਹਾ ਹੈ । ਇਸ ਲਈ ਉਸ ਨੇ ਆਪਣੇ ਰੈਸੋਟੈਂਟ ਦੇ ਬਾਹਰ ਕਿਸਾਨੀ ਅੰਦੋਲਨ ਦਾ ਝੰਡਾ ਲਹਿਰਾਇਆ ਸੀ । ਪਰ ਮੌਲ ਦੇ ਪ੍ਰਬੰਧਕਾਂ ਨੇ ਇਸ ਝੰਡੇ ਨੂੰ ਜਰਬਦਸਤੀ ਹਟਾ ਦਿੱਤਾ । ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਭੱਖਦਾ ਹੀ ਜਾ ਰਿਹਾ ਸੀ ।

ਜਦੋਂ ਇਹ ਮਾਮਲਾ ਜੱਸ ਬਾਜਵਾ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਮੌਲ ਵਿੱਚ ਪਹੁੰਚ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੇ ਨੌਜਵਾਨ ਦਾ ਹੌਂਸਲਾ ਵਧਾਇਆ ਬਲਕਿ ਮੌਲ ਦੇ ਪ੍ਰਬੰਧਕਾਂ ਨਾਲ ਗੱਲ ਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ।

0 Comments
0

You may also like