ਜੱਸ ਮਾਣਕ ਦੀ ਪੰਜਾਬੀ ਫ਼ਿਲਮ ਵਿੱਚ ਹੋਈ ਐਂਟਰੀ , ਇਸ ਫ਼ਿਲਮ ’ਚ ਆਉਣਗੇ ਨਜ਼ਰ

Written by  Shaminder   |  March 22nd 2021 10:15 AM  |  Updated: March 22nd 2021 10:15 AM

ਜੱਸ ਮਾਣਕ ਦੀ ਪੰਜਾਬੀ ਫ਼ਿਲਮ ਵਿੱਚ ਹੋਈ ਐਂਟਰੀ , ਇਸ ਫ਼ਿਲਮ ’ਚ ਆਉਣਗੇ ਨਜ਼ਰ

ਬਾਲੀਵੁੱਡ ਵਾਂਗ ਪਾਲੀਵੁੱਡ ਵਿੱਚ ਵੀ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ । ਇਸ ਸਭ ਦੇ ਚਲਦੇ ਹਾਲ ਹੀ ਵਿੱਚ ਇੱਕ ਹੋਰ ਪੰਜਾਬੀ ਫ਼ਿਲਮ ‘ਜੱਟ ਬ੍ਰਦਰਸ’ ਦਾ ਐਲਾਨ ਹੋਇਆ ਹੈ । ਖ਼ਬਰਾਂ ਮੁਤਾਬਿਕ ਇਸ ਫ਼ਿਲਮ 'ਚ ਜੱਸ ਮਾਣਕ ਤੇ ਗੁਰੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

jass manak Image From Jass Manak’s Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਬੀਬੀ ਨਵੀਨ ਕੌਰ ਅਤੇ ਭਾਈ ਗਗਨਦੀਪ ਸਿੰਘ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

jass Manak Image From Jass Manak’s Instagram

ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਕਦੋਂ ਦਿਖਾਈ ਦੇਵੇਗੀ ਇਸ ਦਾ ਖੁਲਾਸਾ ਹਾਲੇ ਨਹੀਂ ਹੋਇਆ, ਜਦੋਂ ਕਿ ਫ਼ਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਨੇ ਕੀਤਾ ਹੈ । ਇਸ ਤੋਂ ਪਹਿਲਾਂ ਉਹਨਾਂ ਨੇ 'ਅੜਬ ਮੁਟਿਆਰਾਂ' ਤੇ 'ਸਿਕੰਦਰ 2' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ।

jass Image From Jass Manak’s Instagram

'ਜੱਟ ਬ੍ਰਦਰਸ' ਫ਼ਿਲਮ ਦੀ ਕਹਾਣੀ ਧੀਰਜ ਰਤਨ ਨੇ ਲਿਖੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਐਮਪੀ3 ਅਤੇ ਓਮਜੀ ਸਟੂਡੀਓ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਇਹ ਜੱਸ ਮਾਣਕ ਦੀ ਪਹਿਲੀ ਪੰਜਾਬੀ ਫਿਲਮ ਹੋਏਗੀ ਜਦਕਿ ਗੁਰੀ ਸਿਕੰਦਰ 2 ਤੋਂ ਅਦਾਕਾਰੀ ਦੀ ਸ਼ੁਰੂਵਾਤ ਕਰ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network