ਜੱਸ ਮਾਣਕ ਦਾ ਨਵਾਂ ਗੀਤ 'Love Thunder' ਜਲਦ ਹੋਵੇਗਾ ਰਿਲੀਜ਼, ਗਾਇਕ ਨੇ ਪੋਸਟ ਕੀਤੀ ਸਾਂਝੀ

written by Pushp Raj | September 07, 2022

Jass Manak's new song 'Love Thunder': ਮਸ਼ਹੂਰ ਪੰਜਾਬੀ ਗਾਇਕ ਜੱਸ ਮਾਣਕ ਆਪਣੇ ਗੀਤਾਂ ਨਾਲ ਫੈਨਜ਼ ਦਾ ਦਿਲ ਜਿੱਤਣ ਲਈ ਜਾਣੇ ਜਾਂਦੇ ਹਨ। ਆਪਣੀ ਮਿੱਠੀ ਆਵਾਜ਼ ਦੇ ਨਾਲ ਉਹ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਗਾਇਕ ਜੱਸ ਮਾਣਕ ਜਲਦ ਹੀ ਆਪਣੀ ਨਵੀਂ ਮਿਊਜਿਕ ਐਲਬਮ ਤੇ ਨਵੇ ਗੀਤ 'Love Thunder'  ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।

Image Source :Instagram

ਦੱਸ ਦਈਏ ਕਿ ਜੱਸ ਮਾਣਕ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ , ਵੀਡੀਓਜ਼ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ।

ਜੱਸ ਮਾਣਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਨਵੇਂ ਗੀਤ ਅਤੇ ਨਵੀਂ ਐਲਬਮ ਦਾ ਜ਼ਿਕਰ ਕੀਤਾ ਹੈ। ਗਾਇਕ ਨੇ ਆਪਣੀ ਪੋਸਟ ਵਿੱਚ ਲਿਖਿਆ, " [L O V E T H U N D E R] Full Album 19th Sept ❤️‍🔥 First Music Video 13th Sept Love n Respect Guys #LoveThunder"

Image Source :Instagram

ਜੱਸ ਮਾਣਕ ਨੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੀ ਨਵੀਂ ਮਿਊਜ਼ਿਕ ਐਲਬਮ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਐਲਬਮ ਦਾ ਪਹਿਲਾ ਗੀਤ ਲਵ ਥੰਡਰ 13 ਸਤੰਬਰ ਨੂੰ ਰਿਲੀਜ਼ ਹੋਵੇਗਾ। ਜਦੋਂ ਕਿ ਪੂਰੀ ਐਲਬਮ 19 ਸਤੰਬਰ ਨੂੰ ਰਿਲੀਜ਼ ਹੋਵੇਗੀ। ਹਲਾਂਕਿ ਇਸ ਐਲਬਮ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।

ਜੱਸ ਮਾਣਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਉਹ ਪਰਾਡਾ, ਗਰਲਫ੍ਰੈਂਡ, ਸੂਟ ਪੰਜਾਬੀ, ਵਿਆਹ, ਲਹਿੰਗਾ, ਯੈਸ ਓਰ ਨੌ , ਖਿਆਲ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਫੈਨਜ਼ ਦਾ ਦਿਲ ਜਿੱਤ ਚੁੱਕੇ ਹਨ।

Image Source :Instagram

ਹੋਰ ਪੜ੍ਹੋ: ਜਸਟਿਨ ਬੀਬਰ ਨੇ ਮੁੜ ਰੱਦ ਕੀਤਾ ਆਪਣਾ ਵਰਲਡ ਟੂਰ , ਜਾਣੋ ਵਜ੍ਹਾ

ਇਸ ਤੋਂ ਇਲਾਵਾ ਜੱਸ ਮਾਣਕ ਨੇ ਕਈ ਪੰਜਾਬੀ ਤੇ ਬਾਲੀਵੁੱਡ ਫ਼ਿਲਮਾਂ ਦੇ ਵਿੱਚ ਵੀ ਗੀਤ ਗਾਏ ਹਨ। ਬਾਲੀਵੁੱਡ ਦੀ ਫ਼ਿਲਮ ‘Sardar Ka Grandson’ ਤੋਂ ਉਨ੍ਹਾਂ ਦਾ ਗੀਤ ‘ਜੀ ਨੀਂ ਕਰਦਾ’ ਕਰਦਾ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਫੈਨਜ਼ ਜੱਸ ਮਾਣਕ ਦੇ ਨਵੀਂ ਮਿਊਜ਼ਿਕ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Jass Manak (@jassmanak)

You may also like