ਜੱਸੀ ਬੈਨੀਪਾਲ ਨੇ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ  

written by Shaminder | August 14, 2019

ਕੁਲਵਿੰਦਰ ਢਿੱਲੋਂ ਭਾਵੇਂ ਇਸ ਦੁਨੀਆ 'ਤੇ ਨਹੀਂ ਹਨ ਪਰ ਉਨ੍ਹਾਂ ਦੇ ਗਾਏ ਗੀਤ ਯਾਦਗਾਰ ਹੋ ਨਿੱਬੜੇ ਹਨ ਅਤੇ ਉਨ੍ਹਾਂ ਦਾ ਗਾਇਆ ਇੱਕ ਗੀਤ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ਸਿੰਘਮ 'ਚ ਵੀ ਸੁਣਨ ਨੂੰ ਮਿਲਿਆ ਸੀ । ਪਰ ਹੁਣ ਗਾਇਕ ਜੱਸੀ ਬੈਨੀਪਾਲ ਨੇ ਗਾਇਕ ਕੁਲਵਿੰਦਰ ਢਿੱਲੋਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਗੀਤ ਨੂੰ ਆਪਣੇ ਸ਼ੋਅ 'ਚ ਗਾਇਆ ।ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਕੁਲਵਿੰਦਰ ਢਿੱਲੋਂ ਦਾ ਗੀਤ 'ਭਾਬੀ ਕਿਨ੍ਹਾ ਦੀ ਕੁੜੀ ਆ' ਗਾ ਕੇ ਸੁਣਾ ਰਹੇ ਹਨ ।ਜੱਸੀ ਬੈਨੀਪਾਲ ਨੇ ਲਿਖਿਆ ਕਿ  "Tribute to the Legend Kulwinder Dhillon ji." ਹੋਰ ਵੇਖੋ:ਗਾਇਕ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦੀ ਆਵਾਜ਼ ਵੀ ਹੈ ਬਾਕਮਾਲ, ਤੇਜਵੰਤ ਕਿੱਟੂ ਨੇ ਸ਼ੇਅਰ ਕੀਤੀ ਵੀਡੀਓ https://www.instagram.com/p/B05gbEQgMyI/ ਕੁਲਵਿੰਦਰ ਢਿੱਲੋਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦਾ ਪੁੱਤਰ ਅਰਮਾਨ ਢਿੱਲੋਂ ਵੀ ਗਾਇਕੀ ਦੇ ਖੇਤਰ 'ਚ ਕਿਸਮਤ ਆਜ਼ਮਾ ਰਿਹਾ ਹੈ । ਕੁਲਵਿੰਦਰ ਢਿੱਲੋਂ ਅਜਿਹੇ ਗਾਇਕ ਸਨ ,ਜਿਨ੍ਹਾਂ ਨੇ  ਕਈ ਹਿੱਟ ਗੀਤ ਦਿੱਤੇ  । ਅੱਜ ਵੀ ਉਨ੍ਹਾਂ ਦੇ ਗੀਤ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜੇ ਹੋਏ ਹਨ । https://www.instagram.com/p/B07hkGxA7AI/ ਆਪਣੇ ਛੋਟੇ ਜਿਹੇ ਸੰਗੀਤਕ ਸਫਰ ‘ਚ ਕੁਲਵਿੰਦਰ ਢਿੱਲੋਂ ਨੇ ਕਈ ਹਿੱਟ ਗੀਤ ਦਿੱਤੇ ਜੋ ਯਾਦਗਾਰ ਹੋ ਨਿੱਬੜੇ ਨੇ ।ਇੱਕ ਸੜਕ ਹਾਦਸੇ ‘ਚ ਅਚਾਨਕ ਹੋਈ ਮੌਤ ਕਾਰਨ ਨਾ ਸਿਰਫ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਸੀ । ਪਰ ਇਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ।

0 Comments
0

You may also like