ਜੱਸੀ ਗਿੱਲ ਨੇ ਆਪਣੇ ਆਉਣ ਵਾਲੇ ਗੀਤ ਲਈ "ਟਰੂ ਮੇਕਰਜ਼" ਨਾਲ ਸਾਂਝੇਦਾਰੀ ਕੀਤੀ

Written by  Gourav Kochhar   |  March 14th 2018 12:29 PM  |  Updated: March 14th 2018 01:06 PM

ਜੱਸੀ ਗਿੱਲ ਨੇ ਆਪਣੇ ਆਉਣ ਵਾਲੇ ਗੀਤ ਲਈ "ਟਰੂ ਮੇਕਰਜ਼" ਨਾਲ ਸਾਂਝੇਦਾਰੀ ਕੀਤੀ

ਜੱਸੀ ਗਿੱਲ ਪਾਲੀਵੁੱਡ ਦੇ ਸੁਪਰ ਸਟਾਰਾਂ ਵਿੱਚੋਂ ਇਕ ਹਨ | ਇਸ ਗਾਇਕ ਤੇ ਅਭਿਨੇਤਾ ਨੇ ਪਿਛਲੇ ਇਕ ਸਾਲ ਵਿਚ ਸਨਸਨੀ ਦੀ ਲਹਿਰ ਕੱਢ ਦਿਤੀ ਸੀ | ਭਾਵੇਂ ਉਨ੍ਹਾਂ ਦਾ ਉਦਾਸ ਗੀਤ ਹੋਵੇ ਜਾਂ ਡਾਂਸ ਨੰਬਰ, ਉਨ੍ਹਾਂ ਦੇ ਹਰ ਗੀਤ ਨੇ ਮਿਊਜ਼ਿਕ ਚਾਰਟਾਂ ਨੂੰ ਚੰਗੇ ਤਰੀਕੇ ਨਾਲ ਹਿਲਾਇਆ | ਪਿਛਲੇ ਸਾਲ ਉਨ੍ਹਾਂ ਦੇ ਕਈ ਗੀਤ ਸੁਪਰ ਹਿੱਟ ਹੋਏ, ਜਿਵੇਂ - ਗਿਟਾਰ ਸਿੱਖਦਾ, ਦਿਲ ਟੁੱਟਦਾ, ਝੁਮਕੇ (ਫ਼ਿਲਮ ਸਰਗੀ ਤੋਂ), ਫੇਰ ਓਹੀ ਹੋਇਆ (ਫਿਲਮ ਸਰਗੀ ਤੋਂ), ਨਖਰੇ ਆਦਿ |

ਗੀਤ "ਨਖ਼ਰੇ" ਲਈ, ਜੱਸੀ ਗਿੱਲ Jassie Gill ਨੇ ਸੰਗੀਤਕਾਰ-ਨਿਰਦੇਸ਼ਕ ਜੋੜੀ ਟਰੂ ਮੇਕਰਜ਼ ਨਾਲ ਕੰਮ ਕੀਤਾ | ਨਖਰੇ ਨੂੰ ਰਿਲੀਜ ਦੇ ਇਕ ਸਾਲ ਦੇ ਅੰਦਰ ਲਗਭਗ 84 ਮਿਲੀਅਨ ਵਿਊਜ਼ ਮਿਲੇ ਤੇ ਬੇਸ਼ੱਕ ਇਕ ਵੱਡਾ ਹਿੱਟ ਬਣਿਆ | ਟਰੂ ਮੇਕਰਜ਼ ਦੇ ਵਿਡਿਓ ਡਾਇਰੈਕਟ ਦਿਲਸ਼ਰ ਸਿੰਘ ਅਤੇ ਖੁਸ਼ਪਾਲ ਸਿੰਘ, ਇਕ ਵਾਰ ਫਿਰ ਜੱਸੀ ਗਿੱਲ ਨਾਲ ਮਿਲ ਕੇ ਕੰਮ ਕਰਦੇ ਨਜ਼ਰ ਆਉਣਗੇ | ਇਹ ਖ਼ਬਰ ਹਾਲ ਹੀ 'ਚ ਦਿਲਸ਼ਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤੀ |

ਇਸ ਟੀਮ ਨੇ ਪਹਿਲਾਂ ਵੀ ਆਪਣੇ ਕੰਮ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ, ਤੇ ਉਮੀਦ ਹੈ ਕਿ ਉਹ ਇਸ ਵਾਰ ਵੀ ਬਹੁਤ ਵਧੀਆ ਕੰਮ ਕਰਣਗੇ | ਇਹ ਜੱਸੀ ਗਿੱਲ ਦੇ ਪ੍ਰਸ਼ੰਸਕਾਂ ਲਈ ਵੀ ਇਕ ਚੰਗੀ ਖ਼ਬਰ ਹੈ ਕਿ ਉਨ੍ਹਾਂ ਦਾ ਪਸੰਦੀਦਾ ਗਾਇਕ ਛੇਤੀ ਹੀ ਇੱਕ ਨਵੇਂ ਗੀਤ ਨਾਲ ਆ ਰਿਹਾ ਹੈ | ਜੇ ਗੱਲ ਕਰੀਏ ਫ਼ਿਲਮਾਂ ਦੀ, ਤਾਂ ਜੱਸੀ ਗਿੱਲ ਦੀ ਬਾਲੀਵੁੱਡ ਡੈਬਿਊ ਫਿਲਮ ਹੈਪ੍ਪੀ ਭਾਗ ਜਾਏਗੀ ਰਿਟਰਨਜ਼ ਲਈ ਸੱਭ ਨੂੰ ਉਡੀਕ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network