ਇੱਕ ਹੋਰ ਬਾਲੀਵੁੱਡ ਫ਼ਿਲਮ ਲਈ ਤਿਆਰ ਜੱਸੀ ਗਿੱਲ, ਵੀਡੀਓ ‘ਚ ਹੋਇਆ ਖੁਲਾਸਾ

written by Shaminder | January 21, 2022

ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਕੰਗਨਾ ਰਣੌਤ ਦੇ ਨਾਲ ਕੰਮ ਕਰਨ ਤੋਂ ਬਾਅਦ ਜੱਸੀ ਗਿੱਲ ਮੁੜ ਤੋਂ ਆਪਣੀ ਬਾਲੀਵੁੱਡ ਫ਼ਿਲਮ ਦੇ ਲਈ ਤਿਆਰ ਹਨ । ਇਸ ਫ਼ਿਲਮ (Movie) ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਪਰ ਜੱਸੀ ਗਿੱਲ (jassie Gill) ਨੇ ਇਸ ਦੇ ਬਾਰੇ ਕੋਈ ਵੀ ਅਧਿਕਾਰਤ ਐਲਾਨ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਹੀਂ ਕੀਤਾ ਹੈ । ਪਰ ਉਨ੍ਹਾਂ ਦਾ ਕੋ-ਸਟਾਰ ਛੋਟਾ ਜਿਹਾ ਬੱਚਾ ਜੋ ਏਨੀਂ ਦਿਨੀਂ ਜੱਸੀ ਦੇ ਨਾਲ ਫ਼ਿਲਮ ਦੀ ਸ਼ੂਟਿੰਗ ‘ਚ ਮਸ਼ਰੂਫ ਹੈ ਉਸ ਨੇ ਆਪਣੇ ਇੰਸਟਾਗ੍ਰਾਮ ਰੀਲਸ ‘ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ।ਫਿਲਮ 'ਕਾਲਾ ਸ਼ਹਿਰ' ਵਿੱਚ ਕੰਮ ਕਰਨ ਵਾਲੇ ਚਾਈਲਡ ਮਾਡਲ ਆਰਵ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਰੀਲ ਸ਼ੇਅਰ ਕੀਤੀ ਹੈ।

jassie gill image From instagram

ਹੋਰ ਪੜ੍ਹੋ : ਕਠੋਰ ਤੱਪ ਤੋਂ ਬਾਅਦ ਅਦਾਕਾਰ ਅਜੈ ਦੇਵਗਨ ਨੇ ਮੰਦਰ ‘ਚ ਕੀਤੀ ਅਜਿਹੀ ਗਲਤੀ, ਹਰ ਪਾਸੇ ਹੋ ਰਹੀ ਚਰਚਾ

ਰੀਲ ਵਿੱਚ, ਅਸੀਂ ਉਸਨੂੰ ਜੱਸੀ ਦੇ ਨਾਲ ਦੇਖ ਸਕਦੇ ਹਾਂ ਜਿਸ ਵਿੱਚ ਆਰਵ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਫਿਲਮ ਦੀ ਸ਼ੂਟਿੰਗ 'ਤੇ ਹਨ। ਫਿਲਮ ਬਾਰੇ ਹੋਰ ਜਾਣਨ ਲਈ, ਜਦੋਂ ਇੱਕ ਯੂਜ਼ਰ ਨੇ ਫਿਲਮ ਦੇ ਨਾਂਅ ਬਾਰੇ ਪੁੱਛਿਆ, ਤਾਂ ਆਰਵ ਨੇ ਆਪਣੇ ਕੂਮੈਂਟ ਸੈਸ਼ਨ 'ਚ ਜਵਾਬ ਦਿੱਤਾ 'Wild Wild Punjab' ।ਇਸ ਬਾਰੇ ਹੋਰ ਪੁਸ਼ਟੀ ਅਤੇ ਅਧਿਕਾਰਤ ਜਾਣਕਾਰੀ ਦਾ ਐਲਾਨ ਕਰਨਾ ਬਾਕੀ ਹੈ।

binnu and jassie gill image From instagram

ਜੱਸੀ ਗਿੱਲ ਆਪਣੀ ਇਸ ਫ਼ਿਲਮ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਰਹੇ, ਪਰ ਦਰਸ਼ਕਾਂ ਨੂੰ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਉਹ ਬਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਥਾਂ ਬਣਾ ਰਹੇ ਹਨ ।

 

You may also like