ਬੱਬਲ ਰਾਏ ਲੈ ਕੇ ਆ ਰਹੇ ਨੇ 'ਮੈਂ ਤੇਰਾ ਅਕਸ਼ੇ',ਜੱਸੀ ਗਿੱਲ ਨੇ ਸਾਂਝਾ ਕੀਤਾ ਪੋਸਟਰ

written by Shaminder | September 10, 2018 06:35am

ਜੱਸੀ ਗਿੱਲ Jassie Gill ਨੇ ਇੱਕ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਪੋਸਟਰ 'ਚ ਬੱਬਲ ਰਾਏ ਅਤੇ ਭੂਮੀਆ ਨਜ਼ਰ ਆਾ ਰਹੇ ਨੇ । ਇਸ ਗੀਤ Song ਦਾ ਨਾਂਅ ' 'ਮੈਂ ਤੇਰਾ ਅਕਸ਼ੇ  ਹੈ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਜੱਸੀ ਗਿੱਲ ਨੇ ਲਿਖਿਆ ਹੈ ਕਿ ਇਸ ਗੀਤ ਲਈ ਮੈਂ ਇੱੱਕੋ ਗੱਲ ਲਿਖਾਗਾਂ 'ਸਿਰਾ'। ਜੱਸੀ ਗਿੱਲ ਨੇ ਇਸ ਪੋਸਟਰ ਨੂੰ ਸਾਂਝਾ ਕਰਦਿਆਂ ਹੋਇਆਂ ਬੱਬਲ ਰਾਏ ਨੂੰ ਇਸ ਨਵੇਂ ਗੀਤ ਲਈ ਵਧਾਈ ਵੀ ਦਿੱਤੀ ਹੈ ਅਤੇ ਲਿਖਿਆ ਕਿ ਆਡਿਓ ,ਵੀਡਿਓ ਹਰ ਇੱਕ ਚੀਜ਼ ਇਸ ਗੀਤ ਦੀ ਬਿਹਤਰੀਨ ਹੈ।

https://www.instagram.com/p/BngYO5UnBGI/?hl=en&taken-by=jassie.gill

ਇਸ ਗੀਤ ਨੂੰ ਬੱਬਲ ਰਾਏ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ ।ਜੱਸੀ ਗਿੱਲ ਇਸ ਗੀਤ ਦੀ ਟੀਮ ਨੂੰ ਵਧਾਈ ਦਿੰਦਿਆਂ ਹੋਇਆਂ ਇਸ ਦੀ ਕਾਮਯਾਬੀ ਲਈ ਸ਼ੁਭ ਇੱਛਾਵਾਂ ਬੱਬਲ ਰਾਏ ਨੂੰ ਦਿੱਤੀਆਂ ਨੇ ।ਜੱਸੀ ਗਿੱਲ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਗਾਇਕੀ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ।ਮਿਸਟਰ ਐਂਡ ਮਿਸਜ਼  420 'ਚ ਵੱਡੇ ਸਕਰੀਨ 'ਤੇ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰਆਤ ਕੀਤੀ ।ਜੱਸੀ ਗਿੱਲ ਦਾ ਪੂਰਾ ਨਾਂਅ ਜਸਦੀਪ ਸਿੰਘ ਗਿੱਲ ਹੈ ਅਤੇ ਉਨ੍ਹਾਂ ਦਾ ਜਨਮ 1988 ਨੂੰ ਪਿੰਡ ਜੰਡਾਲਾ ਖੰਨਾ 'ਚ ਹੋਇਆ ਸੀ । ਉਹ ਇੱਕ ਜੱਟ ਸਿੱਖ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ।ਜੱਸੀ ਗਿੱਲ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਕਦਮ ਰੱਖ ਚੁੱਕੇ ਨੇ ਆਪਣੀ ਨਵੀਂ ਫਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨ੍ਹਾ ਨਜ਼ਰ ਆਉਣਗੇ ।

Jassie Gill

You may also like