ਸ਼ਹਿਨਾਜ਼ ਗਿੱਲ ਦੇ ਭਾਵੁਕ ਹੋਣ 'ਤੇ ਜੱਸੀ ਗਿੱਲ ਨੇ ਦਿੱਤਾ ਇਹ ਬਿਆਨ

written by Shaminder | January 08, 2020

ਸ਼ਹਿਨਾਜ਼ ਗਿੱਲ ਆਪਣੇ ਇੱਕ ਰਿਆਲਿਟੀ ਸ਼ੋਅ ਨੂੰ ਲੈ ਕੇ ਏਨੀਂ ਦਿਨੀਂ ਕਾਫੀ ਚਰਚਾ 'ਚ ਹੈ ।ਆਏ ਦਿਨ ਉਨ੍ਹਾਂ ਦੀ ਕੋਈ ਨਾ ਕੋਈ ਖ਼ਬਰ ਮੀਡੀਆ 'ਚ ਸੁਰਖੀਆਂ ਬਣਦੀ ਹੈ ।ਜੱਸੀ ਗਿੱਲ ਵੀ ਇਸ ਸ਼ੋਅ 'ਚ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ । ਪਰ ਜਦੋਂ ਉਹ ਸ਼ੋਅ ਚੋਂ ਰਵਾਨਾ ਹੋਣ ਲੱਗੇ ਤਾਂ ਸ਼ਹਿਨਾਜ਼ ਗਿੱਲ ਰੋਣ ਲੱਗ ਪਈ ।ਸ਼ਹਿਨਾਜ਼ ਗਿੱਲ ਨੇ ਦੱਸਿਆ ਕਿ ਜੱਸੀ ਗਿੱਲ ਵੀ ਪੰਜਾਬ ਤੋਂ ਹਨ ਅਤੇ ਇਸ ਲਈ ਉਹ ਭਾਵੁਕ ਹੋ ਗਈ ਸੀ । ਹੋਰ ਵੇਖੋ:ਸ਼ਹਿਨਾਜ਼ ਗਿੱਲ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਸਲਮਾਨ ਖ਼ਾਨ ਖਿਲਾਫ ਖੋਲਿਆ ਮੋਰਚਾ, ਵੀਡੀਓ ਵਿੱਚ ਕੀਤਾ ਵੱਡਾ ਖੁਲਾਸਾ https://www.instagram.com/p/B7BNt8gBoEr/ ਉੱਧਰ ਜੱਸੀ ਗਿੱਲ ਨੇ ਵੀ ਸ਼ਹਿਨਾਜ਼ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਇਸ ਸ਼ੋਅ ਦੀ ਜੇਤੂ ਉਹ ਹੀ ਰਹੇਗੀ ।ਸ਼ਹਿਨਾਜ਼ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ਇਸ ਦੇ ਨਾਲ ਹੀ ਅਦਾਕਾਰੀ ਦੇ ਖੇਤਰ 'ਚ ਵੀ ਉਹ ਲਗਾਤਾਰ ਸਰਗਰਮ ਹਨ । https://www.instagram.com/p/B697y9ghkgO/ ਫ਼ਿਲਮ ਡਾਕਾ 'ਚ ਵੀ ਉਨ੍ਹਾਂ ਨੇ ਕਿਰਦਾਰ ਨਿਭਾਇਆ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ 'ਚ ਉਹ ਨਜ਼ਰ ਆ ਚੁੱਕੇ ਹਨ । ਸ਼ਹਿਨਾਜ਼ ਗਿੱਲ ਇੱਕ ਵਧੀਆ ਮਾਡਲ,ਅਦਾਕਾਰਾ ਅਤੇ ਗਾਇਕਾ ਦੇ ਸਾਰੇ ਗੁਣ ਮੌਜੂਦ ਹਨ । ਉਹ ਉਸ ਵੇਲੇ ਚਰਚਾ 'ਚ ਆਏ ਸਨ ਜਦੋਂ ਹਿਮਾਂਸ਼ੀ ਖੁਰਾਣਾ ਦਾ ਉਨ੍ਹਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ।

0 Comments
0

You may also like