ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਦੇ ਮੂਹੋਂ ਸੁਣੋ ਇਹ ਸ਼ਾਨਦਾਰ ਪੰਜਾਬੀ ਗਾਣਾ

written by Aaseen Khan | January 23, 2019

ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਦੇ ਮੂਹੋਂ ਸੁਣੋ ਇਹ ਸ਼ਾਨਦਾਰ ਪੰਜਾਬੀ ਗਾਣਾ : ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਦੋਨੋਂ ਕਾਫੀ ਰੌਣਕੀ ਕਲਾਕਾਰ ਨੇ। ਅਕਸਰ ਹੀ ਕੁਝ ਨਾ ਕੁਝ ਮਸਤੀ ਦੋਨੋ ਕਰਦੇ ਹੀ ਰਹਿੰਦੇ ਹਨ ਅਤੇ ਸ਼ੋਸ਼ਲ ਮੀਡੀਆ 'ਤੇ ਵੀ ਰੌਣਕਾਂ ਲਗਾਈ ਰੱਖਦੇ ਨੇ। ਅਜਿਹਾ ਕੁਝ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ ਬਿੰਨੂ ਢਿੱਲੋਂ ਦੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ।

 

View this post on Instagram

 

Bonga brothers di next peshkash at da set of Kudiye Lahore Diye ?????

A post shared by Binnu Dhillon (@binnudhillons) on


ਜੀ ਹਾਂ ਜਸਵਿੰਦਰ ਭੱਲਾ ਅਤੇ ਬਿੰਨੂ ਢਿੱਲੋਂ ਨੇ ਜਿਹੜੇ ਅੱਜ ਕੱਲ ਬੌਂਗਾ ਬ੍ਰਦਰਜ਼ ਦੇ ਨਾਮ ਨਾਲ ਕਾਫੀ ਚਰਚਾ 'ਚ ਨੇ ਤਾਂ ਉਹਨਾਂ ਇੱਕ ਹੋਰ ਗਾਣਾ ਗਾਇਆ ਹੈ ਜਿਸ ਦਾ ਨਾਮ ਹੈ 'ਬਾਬਾ ਵੇ ਕਲਾ ਮਰੋੜ' ਜਗਮੋਹਨ ਕੌਰ ਅਤੇ ਕ ਦੀਪ ਦਾ ਇਹ ਗਾਣਾ ਹੁਣ ਵੀ ਦਰਸ਼ਕਾਂ ਵੱਲੋਂ ਕਾਫੀ ਸੁਣਿਆ ਜਾਂਦਾ ਹੈ। ਇਸ ਦਾ ਸਬੂਤ ਹੈ ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਵੱਲੋਂ ਗਾਇਆ ਇਹ ਗਾਣਾ।

ਹੋਰ ਵੇਖੋ : ਜੈਸਮੀਨ ‘ਤੇ ਗੈਰੀ ਨੇ ਮੁੜ ਕੀਤੀ ਸਟੇਜ ਸ਼ੇਅਰ , ਪਾਇਆ ਇਕੱਠੇ ਭੰਗੜਾ , ਦੇਖੋ ਵੀਡੀਓ

 

View this post on Instagram

 

Bhooley bisrey Hindi nagmey by Bonga Brothers ??? on da set of Kudiye Lahore Diye @ghuggigurpreet @jaswinderbhalla

A post shared by Binnu Dhillon (@binnudhillons) on


ਇਸ ਤੋਂ ਪਹਿਲਾਂ ਵੀ ਜਸਵਿੰਦਰ ਭੱਲਾ , ਬਿੰਨੂ ਢਿੱਲੋਂ , ਅਤੇ ਬੀ.ਐੱਨ.ਸ਼ਰਮਾ ਬੌਂਗਾ ਬ੍ਰਦਰਜ਼ ਦੇ ਤੌਰ ਤੇ ਕਈ ਹਿੰਦੀ ਨਗਮੇ ਵੀ ਪੇਸ਼ ਕਰ ਚੁੱਕੇ ਹਨ। ਉਹਨਾਂ ਵੀਡੀਓ ਦੀ ਕੈਪਸ਼ਨ 'ਚ ਵੀ ਲਿਖਿਆ 'ਬੌਂਗਾ ਬ੍ਰਦਰਜ਼ ਦੀ ਅਗਲੀ ਪੇਸ਼ਕਸ਼ 'ਕੁੜੀਏ ਲਾਹੌਰ ਦੀਏ ਦੇ ਸੈੱਟ ਤੋਂ'।ਦੱਸ ਦਈਏ ਫਿਲਮ ਕੁੜੀਏ ਲਾਹੌਰ ਦੀਏ ਦਾ ਸ਼ੂਟ ਚੱਲ ਰਿਹਾ ਹੈ ਜਿਸ 'ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖੜ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਉੱਥੇ ਹੀ ਜਸਵਿੰਦਰ ਭੱਲਾ ਅਤੇ ਬੀ.ਐੱਨ.ਸ਼ਰਮਾ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ।

You may also like