‘ਕੈਰੀ ਆਨ ਜੱਟਾ-3’ ਦੇ ਸੈੱਟ ਤੋਂ ਜਸਵਿੰਦਰ ਭੱਲਾ ਤੇ ਕਵਿਤਾ ਕੌਸ਼ਿਕ ਦਾ ਮਜ਼ੇਦਾਰ ਵੀਡੀਓ ਆਇਆ ਸਾਹਮਣੇ, ਵਾਰ-ਵਾਰ ਦੇਖ ਰਹੇ ਨੇ ਦਰਸ਼ਕ

written by Lajwinder kaur | September 21, 2022

Jaswinder Bhalla shared funny video With Kavita Kaushik: ਆਪਣੇ ਕਾਮੇਡੀ ਅਤੇ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਜਸਵਿੰਦਰ ਭੱਲਾ ਜੋ ਕਿ ਏਨੀਂ ਦਿਨੀਂ ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਕਰ ਰਹੇ ਹਨ। ਜਿਸ ਕਰਕੇ ਫ਼ਿਲਮ ਦੀ ਸਟਾਰ ਕਾਸਟ ਲੰਡਨ ਪਹੁੰਚੀ ਹੋਈ ਹੈ। ਅਜਿਹੇ 'ਚ ਐਕਟਰ ਜਸਵਿੰਦਰ ਭੱਲਾ ਨੇ ਇੱਕ ਮਜ਼ੇਦਾਰ ਵੀਡੀਓ ਆਪਣੀ ਸਹਿ-ਕਲਾਕਾਰਾ ਕਵਿਤਾ ਕੌਸ਼ਿਕ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਦੋਵੇਂ ਕਲਾਕਾਰ ਮਸਤੀ ਕਰਦੇ ਹੋਏ ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹੋਰ ਪੜ੍ਹੋ : 'RRR' ਨਹੀਂ ਬਲਕਿ ਇਹ ਫ਼ਿਲਮ ਬਣੀ ਆਸਕਰ 2023 ਲਈ ਭਾਰਤ ਦੀ ਐਂਟਰੀ, ਅਵਾਰਡ ਲਈ ਭਾਰਤੀਆਂ ਦੀਆਂ ਵਧੀਆਂ ਆਸਾਂ

 

Jaswinder Bhalla Remembers His Favourite Teacher Malkit Singh On Teacher’s Day image source instagram

ਵੀਡੀਓ ਦੇ ਸ਼ੁਰੂਆਤ ‘ਚ ਕਵਿਤਾ ਜੋ ਕਿ ਜਸਵਿੰਦਰ ਭੱਲਾ ਦੀ ਸੁੰਦਰਤਾ ਦੀ ਤਾਰੀਫ ਕਰਦੀ ਹੋਈ ਕਹਿੰਦੀ ਹੈ ਕਿ ‘ਤੁਸੀਂ ਦਾ ਖ਼ੂਬਸੂਰਤੀ ਦੀ ਮਿਸਾਲ ਲੱਗ ਰਹੇ ਹੋ’ । ਫਿਰ ਭੱਲਾ ਸਾਬ੍ਹ ਕਹਿੰਦੇ ਨੇ ‘ਮੈਂ ਇਹ ਸਾਰਾ ਕੁਝ ਰਿਕਾਰਡ ਕਰ ਲਿਆ ਹੁਣ ਤੁਸੀਂ ਇਸ ਗੱਲ ਤੋਂ ਮੁਕਰ ਨਹੀਂ ਸਕਦੇ ਹੋ’। ਅੱਗੋਂ ਅਦਾਕਾਰਾ ਕਵਿਤਾ ਕੌਸ਼ਿਕ ਕਹਿੰਦੀ ਹੈ ‘ਲੈ ਜਦੋਂ ਵੱਡੇ-ਵੱਡੇ ਨੇਤਾ ਲੋਕ ਆਪਣੇ ਵਾਅਦਿਆਂ ਤੋਂ ਮੁਕਰ ਜਾਂਦੇ ਨੇ ਫਿਰ ਮੈਂ ਇੱਕ ਵੀਡੀਓ ਤੋਂ ਕਿਉਂ ਨਹੀਂ ਮੁਕਰ ਸਕਦੀ..’। ਇਸ ਪੋਸਟ ਉੱਤੇ ਪ੍ਰਸ਼ੰਸਕ ਹਾਸੇ ਵਾਲੇ ਇਮੋਜ਼ੀ ਸ਼ੇਅਰ ਕਰਕੇ ਆਪਣੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

viral video of jaswinder bhalla image source instagram

ਦੱਸ ਦਈਏ ਕਵਿਤਾ ਕੌਸ਼ਿਕ ਤੇ ਜਸਵਿੰਦਰ ਭੱਲਾ ਪਹਿਲਾਂ ਕਈ ਫ਼ਿਲਮਾਂ ਚ ਇਕੱਠੇ ਕੰਮ ਕਰ ਚੁੱਕੇ ਹਨ। ਜੇ ਗੱਲ ਕਰੀਏ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਨੇ। ਉਹ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਅਦਾਕਾਰ ਹੋਣ ਤੋਂ ਇਲਾਵਾ ਬਤੌਰ ਪ੍ਰੋਫੈਸਰ ਵੀ ਆਪਣੀ ਸੇਵਾਵਾਂ ਨਿਭਾ ਚੁੱਕੇ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੇ ਵੀ ਰਹੇ ਹਨ।

Pukhraj Bhalla image source instagram

 

 

View this post on Instagram

 

A post shared by Jaswinder Bhalla (@jaswinderbhalla)

You may also like