ਇਸ ਤਰ੍ਹਾਂ ਬਣੀ ਸੀ ਜਸਵਿੰਦਰ ਬਰਾੜ ਅਖਾੜਿਆਂ ਦੀ ਰਾਣੀ, ਜਾਣੋਂ ਪੂਰੀ ਕਹਾਣੀ 

written by Rupinder Kaler | January 29, 2019

ਗਾਇਕਾ ਜਸਵਿੰਦਰ ਬਰਾੜ ਨੂੰ ਜੇਕਰ ਅਖਾੜਿਆਂ ਦੀ ਰਾਣੀ ਕਿਹਾ ਜਾਵੇ ਤਾਂ ਕੋਈ ਅਕੱਥਨੀ ਨਹੀਂ ਹੋਵੇਗੀ ਕਿਉਂਕਿ ਉਹਨਾਂ ਦੇ ਅਖਾੜਿਆਂ ਵਿੱਚ ਲੋਕਾਂ ਦੀ ਭੀੜ ਏਨੀਂ ਹੁੰਦੀ ਸੀ ਕਿ ਕਿਸੇ ਨੂੰ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਮਿਲਦੀ । ਜਸਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 8 ਸਤੰਬਰ 1973  ਨੂੰ ਮਾਤਾ ਨਰਿੰਦਰ ਕੌਰ ਤੇ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ ਵਿੱਚ ਹੋਇਆ ਸੀ । ਜਸਵਿੰਦਰ ਬਰਾੜ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਇਸ ਲਈ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ ।

jaswinder Brar  | Family jaswinder Brar | Family

ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਦਾ ਵਿਆਹ 2000 ਵਿੱਚ ਰਣਜੀਤ ਸਿੰਘ ਸਿੱਧੂ ਨਾਲ ਹੋਈ ।ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਹੋਈ ਜਿਸ ਦਾ ਨਾਂ ਜਸ਼ਨਪ੍ਰੀਤ ਕੌਰ ਸਿੱਧੂ ਹੈ । ਜਸਵਿੰਦਰ ਬਰਾੜ ਮੁਤਾਬਿਕ ਉਹਨਾਂ ਦੀ ਗਾਇਕੀ ਦਾ ਸਫਰ ਸੌਖਾ ਨਹੀਂ ਸੀ ਕਿਉਂਕਿ ਜਿਸ ਸਮੇਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਗਾਇਕੀ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਸੀ ।ਇਸ ਲਈ ਉਹਨਾਂ ਦੇ ਕੁਝ ਕਰੀਬੀਆਂ ਨੇ ਵੀ ਉਹਨਾਂ ਦਾ ਵਿਰੋਧ ਕੀਤਾ ਸੀ । ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਗਾਇਕੀ ਦਾ ਸਫਰ ਜਾਰੀ ਰੱਖਿਆ ।

jaswinder Brar  | Family jaswinder Brar | Family

ਗਾਇਕੀ ਦੇ ਸਫਰ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੱਛੇ ਵੀ ਇੱਕ ਕਹਾਣੀ ਹੈ । ਜਸਵਿੰਦਰ ਬਰਾੜ ਮੁਤਾਬਿਕ ਇੱਕ ਵਾਰ ਉਹ ਕਿਸੇ ਗਾਇਕ ਨਾਲ ਅਖਾੜੇ ਤੇ ਗਏ ਸਨ, ਇਸ ਅਖਾੜੇ ਵਿੱਚ ਉਹਨਾਂ ਨੇ ਕੁਲਦੀਪ ਮਾਣਕ ਦੇ ਗਾਣੇ ਗਾਏ ਸਨ ।ਪਰ ਜਦੋਂ ਉਹ ਆਪਣੀ ਪ੍ਰਫਾਰਮੈਸ ਦੇ ਕੇ ਸਟੇਜ਼ ਤੋਂ ਥੱਲੇ ਉੱਤਰੀ ਤਾਂ ਲੋਕਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉਹਨਾਂ ਨੂੰ ਦੁਬਾਰਾ ਸਟੇਜ਼ ਤੇ ਜਾ ਕੇ ਗਾਉਣਾ ਪਿਆ।ਜਿਸ ਗਾਇਕ ਨਾਲ ਉਹ ਅਖਾੜੇ ਵਿੱਚ ਆਏ ਸਨ, ਲੋਕ ਉਸ ਗਾਇਕ ਨੂੰ ਭੁੱਲ ਹੀ ਗਏ ਸਨ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ।

https://www.youtube.com/watch?v=07oEj5IHutg

ਜਸਵਿੰਦਰ ਬਰਾੜ ਨੇ 1990 ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਕੈਸੇਟ ਦਾ ਨਾਂ ਸੀ ਕੀਮਤੀ ਚੀਜ ਸੀ, ਇਸ ਤੋਂ ਬਾਅਦ ਉਹਨਾਂ ਦੀ ਕੈਸੇਟ ਆਈ ਖੁੱਲਾ ਅਖਾੜਾ, ਰਾਂਝਾ ਜੋਗੀ ਹੋ ਗਿਆ ਇਹ ਕੈਸੇਟਾਂ ਸੁਪਰ ਹਿੱਟ ਰਹੀਆਂ । ਜਸਵਿੰਦਰ ਬਰਾੜ ਨੇ ਜਿਆਦਾ ਲਾਈਵ ਅਖਾੜੇ ਕੀਤੇ ਹਨ । ਇਸ ਲਈ ਉਹਨਾਂ ਨੂੰ ਅਖਾੜਿਆਂ ਦੀ ਰਾਣੀ ਕਿਹਾ ਜਾਂਦਾ ਹੈ ।

https://www.youtube.com/watch?v=zH41H0jRGQk

ਜਵਿੰਦਰ ਬਰਾੜ ਨੂੰ ਫੌਕ ਕਵੀਨ ਵੀ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਲੋਕ ਤੱਥਾਂ ਲਈ ਵੀ ਜਾਣਿਆ ਜਾਂਦਾ ਹੈ । ਜਸਵਿੰਦਰ ਬਰਾੜ ਨੂੰ ਉਹਨਾਂ ਦੀ ਗਾਇਕੀ ਲਈ ਕਈ ਅਵਾਰਡ ਮਿਲੇ ਹਨ ।

https://www.youtube.com/watch?v=FvQ61w5dqT0

ਜਸਵਿੰਦਰ ਬਰਾੜ ਨੂੰ ਸ਼੍ਰੋਮਣੀ ਲੋਕ ਗਾਇਕਾ ਦਾ ਅਵਾਰਡ ਮਿਲ ਚੁੱਕਿਆ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਪ੍ਰੋ ਮੋਹਨ ਸਿੰਘ ਮੇਲੇ 'ਤੇ ਸੰਗੀਤ ਸਮਰਾਟ ਅਵਾਰਡ ਵੀ ਮਿਲ ਚੁੱਕਿਆ ਹੈ । ਜਸਵਿੰਦਰ ਬਰਾੜ ਨੇ ਹਮੇਸ਼ਾ ਸਭਿਆਚਾਰਕ ਗੀਤ ਗਾਏ ਹਨ ਜਿਹੜੇ ਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੇਧ ਦਿੰਦੇ ਹਨ ।

You may also like