ਜਸਵਿੰਦਰ ਬਰਾੜ ਪਿਤਾ ਜੀ ਨੂੰ ਯਾਦ ਕਰ ਹੋਏ ਭਾਵੁਕ, ਤਸਵੀਰ ਕੀਤੀ ਸਾਂਝੀ

written by Shaminder | July 02, 2021

ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਿਤਾ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਬਰਾੜ ਨੇ ਲਿਖਿਆ ਕਿ ‘ਤੁਸੀਂ ਹਮੇਸ਼ਾ ਸਾਡੇ ਦਿਲ ‘ਚ ਵੱਸਦੇ ਹੋ ਪਾਪਾ ਜੀ’। ਅਸੀਂ ਤੁਹਾਨੂੰ ਸਾਰੇ ਬਹੁਤ ਮਿਸ ਕਰਦੇ ਹਾਂ’। ਜਸਵਿੰਦਰ ਬਰਾੜ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

singer jaswinder brar's Image From Instagram

ਹੋਰ ਪੜ੍ਹੋ : ਅਦਾਕਾਰ ਪਵਨ ਮਲਹੋਤਰਾ ਦੇ ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਸਫ਼ਰ 

feature image of jaswinder brar with sidhu moose wala Image From Instagram

ਇਨਸਾਨ ਜਿੰਨਾ ਮਰਜ਼ੀ ਵੱਡਾ ਹੋ ਜਾਵੇ ਪਰ ਉਸ ਦੇ ਮਾਪਿਆਂ ਦੇ ਲਈ ਉਹ ਬੱਚਾ ਹੀ ਰਹਿੰਦਾ ਹੈ ਅਤੇ ਬੱਚਿਆਂ ਲਈ ਵੀ ਮਾਪੇ ਭਾਵੇਂ ਉਹ ਕਿੰਨੇ ਵੀ ਵੱਡੇ ਹੋ ਜਾਣ ਮਾਪਿਆਂ ਦੀ ਲੋੜ ਹਮੇਸ਼ਾ ਉਨ੍ਹਾਂ ਨੂੰ ਰਹਿੰਦੀ ਹੈ ।

Jaswinder Brar 88 Image From Instagram

ਜਸਵਿੰਦਰ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ । ਆਪਣੀ ਲੰਮੀ ਹੇਕ ਦੇ ਲਈ ਉਹ ਜਾਣੇ ਜਾਂਦੇ ਹਨ ਅਤੇ ਸਾਫ਼ ਸੁਥਰੀ ਗਾਇਕੀ ਦੇ ਲਈ ਮਸ਼ਹੂਰ ਹਨ । ਉਹ ਅਕਸਰ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।

You may also like